ਚੀਨ ‘ਚ ਕੋਰੋਨਾ ਦੀ ਦੂਜੀ ਲਹਿਰ ਫੈਲਣ ਦਾ ਖ਼ਤਰਾ , 7 ਸ਼ਹਿਰਾਂ ‘ਚ ਲਾਕਡਾਊਨ

by vikramsehajpal

ਬੀਜਿੰਗ (ਦੇਵ ਇੰਦਰਜੀਤ)- ਕੋਰੋਨਾ ਵੈਕਸੀਨ ਆਉਣ ਤੋਂ ਬਾਅਦ ਰਾਹਤ ਮਹਿਸੂਸ ਕਰ ਰਹੇ ਦੁਨੀਆ ਭਰ ਦੇ ਦੇਸ਼ਾਂ 'ਚ ਫਿਲਹਾਲ ਮਹਾਮਾਰੀ ਦਾ ਕਹਿਰ ਜਾਰੀ ਹੈ। ਚੀਨ 'ਚ ਕੋਰੋਨਾ ਦੀ ਦੂਜੀ ਲਹਿਰ 'ਚ ਮਹਾਮਾਰੀ ਹੁਣ ਦੇਹਾਤੀ ਖੇਤਰਾਂ 'ਚ ਫੈਲਣ ਦਾ ਖ਼ਤਰਾ ਹੋ ਗਿਆ ਹੈ।

ਚੀਨ 'ਚ 5 ਮਹੀਨੇ 'ਚ ਹੁਣ ਸਭ ਤੋਂ ਵੱਧ ਮਰੀਜ਼ਾਂ ਦੀ ਗਿਣਤੀ ਹਰ ਰੋਜ਼ ਸਾਹਮਣੇ ਆ ਰਹੀ ਹੈ। ਹੁਣ ਤਕ 7 ਸ਼ਹਿਰਾਂ 'ਚ ਲਾਕਡਾਊਨ ਲਗਾ ਦਿੱਤਾ ਗਿਆ ਹੈ। ਵਧੇਰੇ ਨਵੇਂ ਮਾਮਲੇ ਰਾਜਧਾਨੀ ਬੀਜਿੰਗ ਦੇ ਆਲੇ ਦੁਆਲੇ ਦੇ ਇਲਾਕਿਆਂ 'ਚ ਹਨ। ਇੱਥੇ 2.80 ਕਰੋੜ ਤੋਂ ਵੱਧ ਲੋਕ ਕੁਆਰੰਟਾਈਨ ਹਨ। ਚੀਨ ਦੇ ਦੇਹਾਤੀ ਖੇਤਰਾਂ 'ਚ ਮਹਾਮਾਰੀ ਫੈਲਣ ਦਾ ਖ਼ਤਰਾ ਹੋ ਗਿਆ ਹੈ।

ਇੱਥੇ ਚੀਨੀ ਸਰਕਾਰ ਨੇ ਨਵੇਂ ਸਿਰੇ ਤੋਂ ਰੋਕਥਾਮ ਦੇ ਯਤਨ ਸ਼ੁਰੂ ਕਰ ਦਿੱਤੇ ਹਨ। ਹੁਬੇਈ ਸੂਬੇ 'ਚ ਵੀ ਤਿੰਨ ਸ਼ਹਿਰਾਂ 'ਚ ਲਾਕਡਾਊਨ ਲਗਾ ਦਿੱਤਾ ਗਿਆ ਹੈ। ਚੀਨ ਫਰਵਰੀ 'ਚ ਚੀਨੀ ਕੈਲੰਡਰ ਮੁਤਾਬਕ ਨਵਾਂ ਸਾਲ ਹੈ। ਇਸ ਲਈ ਮਾਮਲੇ ਵਧਣ ਦਾ ਖ਼ਤਰਾ ਹੋ ਗਿਆ ਹੈ।