ਇੰਗਲੈਂਡ ‘ਚ ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਕਾਰਨ ਲੌਕਡਾਊਨ-2 ਲਾਗੂ

by simranofficial

ਇੰਗਲੈਂਡ (ਐਨ .ਆਰ .ਆਈ ):ਇੰਗਲੈਂਡ 'ਚ ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਕਾਰਨ ਅੱਜ ਤੋਂ ਲੌਕਡਾਊਨ-2 ਲਾਗੂ ਹੋ ਗਿਆ ਹੈ। ਇਸ ਲੌਕਡਾਊਨ ਦੌਰਾਨ ਇੰਗਲੈਂਡ 'ਚ ਗੈਰ-ਜ਼ਰੂਰੀ ਦੁਕਾਨਾਂ, ਰੈਸਟੋਰੈਂਟ, ਪੱਬ ਤੇ ਹੋਟਲ ਬੰਦ ਰਹਿਣਗੇ। ਹਾਲਾਂਕਿ ਇਸ ਲੌਕਡਾਊਨ 'ਚ ਸਕੂਲਾਂ, ਕਾਲਜਾਂ ਨੂੰ ਖੁੱਲ੍ਹੇ ਰਹਿਣ ਦੀ ਇਜਾਜ਼ਤ ਦਿੱਤੀ ਜਾਵੇਗੀ ਤੇ ਯੂਕੇ ਪ੍ਰਾਈਮ ਮਿਨਿਸਟਰ ਵੱਲੋਂ ਇੱਕ ਟਵੀਟ ਕੀਤਾ ਤੇ ਟਵੀਟ 'ਚ ਕਿਹਾ ਗਿਆ ਪੰਜ ਨਵੰਬਰ ਤੋਂ ਦੋ ਦਸੰਬਰ ਦੇ ਵਿਚ ਬਿਨਾਂ ਕਿਸੇ ਜ਼ਰੂਰੀ ਕੰਮ ਤੋਂ ਘਰੋਂ ਬਾਹਰ ਨਾ ਨਿੱਕਲੋ। ਇਹ ਉਪਾਅ ਇੰਗਲੈਂਡ 'ਚ ਚਾਰ ਹਫਤਿਆਂ ਲਈ ਲਾਗੂ ਰਹਿਣਗੇ। ਇਸ ਤੋਂ ਬਾਅਦ ਹਾਲਾਤ ਦੇਖਦਿਆਂ ਇਸ ਨੂੰ ਹਟਾਇਆ ਜਾਵੇਗਾ।