Lohian Khas : ਰੇਲਵੇ ਸਟੇਸ਼ਨ ਨਜ਼ਦੀਕ ਫਟਿਆ ਸਿਲੰਡਰ, 2 ਦੀ ਮੌਤ

by jaskamal

ਨਿਊਜ਼ ਡੈਸਕ : ਜਲੰਧਰ ਦੇ ਲੋਹੀਆਂ ਖਾਸ ਰੇਲਵੇ ਸਟੇਸ਼ਨ ਨਜ਼ਦੀਕ ਰੇਲਵੇ ਸਟੇਸ਼ਨ ਦੀ ਹਦੂਦ ਅੰਦਰ ਬਿਜਲੀ ਵਾਲੀ ਲਾਈਨ ਲਈ ਤਿਆਰ ਕਰਨ ਲਈ ਬਣਾਈ ਗਈ ਵਰਕਸ਼ਾਪ 'ਚ ਅੱਜ ਦੁਪਹਿਰ ਆਕਸੀਜਨ ਵਾਲਾ ਸਿਲੰਡਰ ਫਟ ਗਿਆ। ਇਸ ਧਮਾਕੇ 'ਚ 2 ਪ੍ਰਵਾਸੀ ਵਰਕਰਾਂ ਦੀ ਮੌਤ ਹੋ ਗਈ।

ਇਹ ਹਾਦਸਾ ਇੰਨਾ ਭਿਆਨਕ ਸੀ ਕਿ ਮ੍ਰਿਤਕਾਂ ਦੇ ਪਰਖੱਚੇ ਉਡ ਕੇ ਸੈਂਕੜੇ ਮੀਟਰ ਤੱਕ ਖਿੱਲਰ ਗਏ। ਮੌਕੇ 'ਤੇ ਪਹੁੰਚੇ ਪੰਜਾਬ ਪੁਲਸ ਤੇ ਜੀਆਰਪੀ ਲੋਹੀਆਂ ਦੇ ਮੁਲਾਜ਼ਮਾਂ ਵੱਲੋਂ ਤਫਤੀਸ਼ ਕੀਤੀ ਜਾ ਰਹੀ ਹੈ। ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ ਕਿਉਂਕਿ ਠੇਕੇਦਾਰ ਮੌਕੇ 'ਤੇ ਮੌਜੂਦ ਨਹੀਂ ਸੀ। ਪੁਲਸ ਵੱਲੋਂ ਠੇਕੇਦਾਰ ਫਰਾਰ ਦੱਸਿਆ ਜਾ ਰਿਹਾ ਹੈ।

More News

NRI Post
..
NRI Post
..
NRI Post
..