ਲੰਡਨ : ਦੋ ਪੰਜਾਬੀ ਬੱਚਿਆਂ ਨੇ ਸੜਕ ਹਾਦਸੇ ‘ਚ ਗੁਆਈ ਆਪਣੀ ਜਾਨ

by

ਵੈੱਬ ਡੈਸਕ (ਵਿਕਰਮ ਸਹਿਜਪਾਲ) : ਤੁਹਾਨੂੰ ਦੱਸ ਦਈਏ ਕਿ ਇੰਗਲੈਂਡ ਦੇ ਸ਼ਹਿਰ ਵੁਲਵਰਹੈਂਪਟਨ 'ਚ ਇਕ ਬੀ.ਐੱਮ.ਡਬਲਿਊ. ਤੇ ਔਡੀ ਐੱਸ 3 ਕਾਰਾਂ ਵਿਚਕਾਰ ਹੋਈ ਟੱਕਰ 'ਚ ਦੋ ਪੰਜਾਬੀ ਨਾਬਾਲਗ ਬੱਚਿਆਂ ਦੀ ਮੌਤ ਹੋ ਗਈ। ਵੈਸਟ ਮਿਡਲੈਂਡ ਪੁਲਿਸ ਨੇ ਜਾਰੀ ਬਿਆਨ 'ਚ ਦੱਸਿਆ ਕਿ 10 ਸਾਲਾ ਸੰਜੈ ਸਿੰਘ ਤੇ ਪਵਨਵੀਰ ਸਿੰਘ ਜੋ 23 ਮਹੀਨੇ ਦਾ ਸੀ ਆਪਣੀ ਮਾਂ ਦੇ ਨਾਲ ਵੀਰਵਾਰ ਨੂੰ ਬੀ. ਐੱਮ. ਡਬਲਿਊ. ਕਾਰ 'ਚ ਜਾ ਰਹੇ ਸਨ। ਜਦੋਂ ਇਕ ਔਡੀ ਐੱਸ 3 ਕਾਰ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਔਡੀ ਚਾਲਕ ਬੈਂਟਲੇ ਕਾਰ ਨਾਲ ਰੇਸ ਲਗਾ ਰਿਹਾ ਸੀ, ਇਸ ਲਈ ਇਹ ਹਾਦਸਾ ਵਾਪਰਿਆ। ਹਾਦਸੇ ਤੋਂ ਬਾਅਦ ਮੌਕੇ ਤੋਂ ਫਰਾਰ ਹੋਏ ਬੈਂਟਲੇ ਕਾਰ ਦੇ 31 ਸਾਲਾ ਡਰਾਈਵਰ ਨੂੰ ਲਾਪਰਵਾਹੀ ਨਾਲ ਗੱਡੀ ਚਲਾਉਂਦੇ ਹੋਏ ਕਿਸੇ ਦੀ ਮੌਤ ਲਈ ਜ਼ਿੰਮੇਦਾਰ ਹੋਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ। ਬਾਅਦ 'ਚ ਉਸ ਨੂੰ ਜਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ। ਪੁਲਿਸ ਨੇ ਔਡੀ ਦੇ ਚਾਲਕ ਨੂੰ ਅਪੀਲ ਕੀਤੀ ਹੈ ਕਿ ਉਹ ਪੁਲਿਸ ਨਾਲ ਸੰਪਰਕ ਕਰੇ।

More News

NRI Post
..
NRI Post
..
NRI Post
..