ਅਮਰੀਕਾ – ਕੋਰੋਨਾ ਦਾ ਟੀਕਾ ਲਗਵਾਉਣ ਲਈ ਲੱਗੀਆਂ ਲੰਬੀਆਂ ਲਾਈਨਾਂ

by vikramsehajpal

ਕੈਲੀਫੋਰਨੀਆ ਡੈਸਕ (ਦੇਵ ਇੰਦਰਜੀਤ) : ਅਮਰੀਕਾ ਵਿੱਚ ਕੋਰੋਨਾ ਨੂੰ ਕਾਬੂ ਕਰਨ ਲਈ ਇਸਦੀ ਟੀਕਾਕਰਨ ਪ੍ਰਕਿਰਿਆ ਜਾਰੀ ਹੈ। ਦੇਸ਼ ਦੇ ਕੁੱਝ ਖੇਤਰਾਂ ਜਿਵੇਂ ਕਿ ਟੇਨੇਸੀ, ਫਲੋਰੀਡਾ ਅਤੇ ਪਿਉਰਟੋ ਰੀਕੋ ਵਿੱਚ ਕੋਰੋਨਾ ਟੀਕਾਕਰਨ ਲਈ ਲਾਈਨਾਂ ਬਨਣੀਆਂ ਸ਼ੁਰੂ ਹੋ ਗਈਆਂ ਹਨ।

ਟੇਨੇਸੀ ਦੇ ਚਟਨੂਗਾ ਵਿੱਚ ਟੀਕਾ ਲਗਵਾਉਣ ਆਏ ਲੋਕਾਂ ਦੀਆਂ ਦਰਜਨਾਂ ਕਾਰਾਂ ਦੀਆਂ ਕਤਾਰਾਂ ਲੱਗੀਆਂ ਵੇਖੀਆਂ ਗਈਆਂ ਅਤੇ ਇਸ ਟੀਕਾਕਰਨ ਦੇ ਪਹਿਲੇ 75 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਯੋਗ ਲੋਕਾਂ ਨੂੰ ਕੋਵਿਡ -19 ਲਈ ਟੀਕਾ ਲਗਾਇਆ ਗਿਆ। ਇਸ ਮੌਕੇ ਹੋਏ ਇਕੱਠ ਨੂੰ ਵੇਖਦੇ ਹੋਏ ਸਵੇਰੇ 10 ਵਜੇ ਤੋਂ ਬਾਅਦ, ਕਾਉਂਟੀ ਦੇ ਸਿਹਤ ਵਿਭਾਗ ਨੇ ਟਵਿੱਟਰ 'ਤੇ ਇਕ ਨੋਟਿਸ ਜਾਰੀ ਕਰਦਿਆਂ ਲਾਈਨ ਵਿੱਚ ਲੱਗੇ ਲੋਕਾਂ ਨੂੰ ਬਾਅਦ ਵਿੱਚ ਆਉਣ ਲਈ ਕਿਹਾ ਗਿਆ।

More News

NRI Post
..
NRI Post
..
NRI Post
..