ਨਿਉ ਓਰਲੀਨਜ਼ , 07 ਜਨਵਰੀ ( NRI MEDIA )
ਅਮਰੀਕਾ ਦੇ ਲੂਸੀਆਨਾ ਵਿਚ ਨਿਉ ਓਰਲੀਨਜ਼ ਵਿਚ ਵਾਲਮਾਰਟ 'ਤੇ ਹੋਈ ਗੋਲੀਬਾਰੀ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਇਕ ਹੋਰ ਜ਼ਖਮੀ ਹੋ ਗਿਆ , ਪੁਲਿਸ ਨੇ ਇਹ ਜਾਣਕਾਰੀ ਮੀਡੀਆ ਨਾਲ ਸਾਂਝੀ ਕੀਤੀ ਹੈ ,ਨਿਉਜ਼ ਏਜੰਸੀ ਦੇ ਅਨੁਸਾਰ ਨਿਉ ਓਰਲੀਨਜ਼ ਦੇ ਪੁਲਿਸ ਮੁਖੀ ਸ਼ੌਨ ਫਰਗੂਸਨ ਨੇ ਕਿਹਾ ਕਿ ਸੋਮਵਾਰ ਸ਼ਾਮ ਨੂੰ ਇੱਕ ਵਿਅਕਤੀ ਵਾਲਮਾਰਟ ਗਿਆ ਅਤੇ ਗੋਲੀਬਾਰੀ ਕੀਤੀ, ਜਿਸ ਨਾਲ ਦੋ ਲੋਕ ਜ਼ਖਮੀ ਹੋ ਗਏ।
ਜਾਣਕਾਰੀ ਦੇ ਅਨੁਸਾਰ, ਘਟਨਾ ਦੇ ਸਮੇਂ ਸਟੋਰ ਵਿੱਚ ਸੈਂਕੜੇ ਗਾਹਕ ਸਨ , ਫਰਗੂਸਨ ਨੇ ਮੀਡੀਆ ਨੂੰ ਦੱਸਿਆ ਕਿ ਵਾਲਮਾਰਟ ਦੇ ਇਕ ਜਵਾਨ ਦੀ ਗੋਲੀ ਲੱਗਣ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਦੂਸਰੇ ਵਿਅਕਤੀ ਦੀ ਲੱਤ ਵਿਚ ਗੋਲੀ ਲੱਗੀ ਹੈ ਅਤੇ ਉਸ ਦੀ ਹਾਲਤ ਸਥਿਰ ਹੈ , ਜਖਮੀ ਨੂੰ ਇਲਾਜ਼ ਦੇ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ
ਵਾਲਮਾਰਟ ਸੁਰੱਖਿਆ ਕਰਮਚਾਰੀਆਂ ਨੇ ਸ਼ੱਕੀ ਨੂੰ ਰੋਕਿਆ ,ਇਸ ਤੋਂ ਬਾਅਦ ਉਸਨੂੰ ਜਾਂਚ ਲਈ ਪੁਲਿਸ ਹੈਡਕੁਆਰਟਰ ਭੇਜ ਦਿੱਤਾ ਗਿਆ , ਪੁਲਿਸ ਨੇ ਕਿਹਾ ਕਿ ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਹਮਲਾਵਰ ਨੇ ਅਚਾਨਕ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾਂ ਉਹ ਪਹਿਲਾਂ ਹੀ ਉਨ੍ਹਾਂ ਨੂੰ ਜਾਣਦਾ ਸੀ, ਪੁਲਿਸ ਵਿਭਾਗ ਨੇ ਸੋਮਵਾਰ ਦੇਰ ਸ਼ਾਮ ਇਕ ਬਿਆਨ ਵਿਚ ਕਿਹਾ ਕਿ ਅਧਿਕਾਰੀਆਂ ਨੂੰ ਯੂਨੀਅਨ ਗੋਂਟਲੀ ਜ਼ਿਲ੍ਹੇ ਵਿਚ ਇਕ ਵਾਲਮਾਰਟ ਵਿਚ ਬੁਲਾਇਆ ਗਿਆ ਸੀ ,ਬਿਆਨ ਵਿਚ ਕਿਹਾ ਗਿਆ ਹੈ ਕਿ ਸ਼ਹਿਰ ਦੇ ਇਕ ਪੁਲਿਸ ਅਧਿਕਾਰੀ ਜੋ ਸਟੋਰ 'ਤੇ ਸੈਕੰਡਰੀ ਰੁਜ਼ਗਾਰ ਸੁਰੱਖਿਆ ਬਾਰੇ ਕੰਮ ਕਰ ਰਿਹਾ ਸੀ ਉਸ ਨੇ ਇਕ ਵਿਅਕਤੀ ਨੂੰ ਹਿਰਾਸਤ ਵਿਚ ਲੈ ਲਿਆ ਹੈ।



