ਪ੍ਰੇਮੀ ਨੇ ਆਪਣੀ ਹੀ ਪ੍ਰੇਮਿਕਾ ਦੇ ਕੀਤੇ ਟੁੱਕੜੇ , ਜਾਣੋ ਪੂਰਾ ਮਾਮਲਾ

by Rimpi Sharma

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਹੈਦਰਾਬਾਦ ਤੋਂ ਦਿਲ- ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ ਪੁਲਿਸ ਨੇ ਇੱਕ ਮਹਿਲਾ ਦੇ ਕਤਲ ਮਾਮਲੇ 'ਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀ ਦੀ ਪਛਾਣ ਬੀ ਚੰਦਰ ਮੋਹਨ ਦੇ ਰੂਪ 'ਚ ਹੋਈ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਨੇ ਮ੍ਰਿਤਕ ਮਹਿਲਾ ਦਾ ਚਾਕੂ ਮਾਰ ਕੇ ਬੇਰਹਿਮੀ ਨਾਲ ਕਤਲ ਕੀਤਾ। ਫਿਰ ਉਸ ਦੀ ਲਾਸ਼ ਦੇ ਪੱਥਰ ਕੱਟਣ ਵਾਲੀ ਮਸ਼ੀਨ ਨਾਲ ਟੁੱਕੜੇ ਕੀਤੇ ।ਮ੍ਰਿਤਕਾ ਦੀ ਪਛਾਣ ਅਨੁਰਾਧਾ ਦੇ ਰੂਪ 'ਚ ਹੋਈ ਹੈ ।ਦੱਸਿਆ ਜਾ ਰਿਹਾ ਦੋਸ਼ੀਆਂ ਨੇ ਮ੍ਰਿਤਕਾ ਕੋਲੋਂ 7 ਲੱਖ ਰੁਪਏ ਉਧਰ ਲਏ ਸਨ।

ਮਹਿਲਾ ਨੇ ਉਨ੍ਹਾਂ ਕੋਲੋਂ ਕਈ ਵਾਰ ਪੈਸੇ ਮੰਗੇ ਪਰ ਉਨ੍ਹਾਂ ਨੇ ਪੈਸੇ ਵਾਪਸ ਨਹੀ ਕੀਤੇ। ਦੋਸ਼ੀਆਂ ਨੇ ਉਸ ਦੇ ਰਵਈਏ ਤੋਂ ਨਾਰਾਜ਼ ਹੋ ,ਉਸ ਕੋਲੋਂ ਛੁਟਕਾਰਾ ਪਾਉਣ ਲਈ ਕਤਲ ਕਰ ਦਿੱਤਾ ।ਅਧਿਕਾਰੀਆਂ ਅਨੁਸਾਰ ਪੈਸਿਆਂ ਨੂੰ ਲੈ ਕੇ ਦੋਵਾਂ ਵਿਚਾਲੇ ਲੜਾਈ ਹੋਈ ਸੀ। ਜਿਸ ਤੋਂ ਬਾਅਦ ਦੋਸ਼ੀ ਨੇ ਉਸ ਦੀ ਛਾਤੀ ,ਪੇਟ 'ਚ ਚਾਕੂ ਮਾਰ ਕੇ ਕਤਲ ਕਰ ਦਿੱਤਾ। ਇਸ ਤੋਂ ਬਾਅਦ ਦੋਸ਼ੀਆਂ ਨੇ ਲਾਸ਼ ਦੇ ਨਿਪਟਾਰੇ ਲਈ ਪੱਥਰ ਕੱਟਣ ਦੀ ਮਸ਼ੀਨ ਖਰੀਦ ਕੇ ਟੁੱਕੜੇ- ਟੁੱਕੜੇ ਕਰ ਕੇ ਫਰਿੱਜ ਵਿੱਚ ਰੱਖ ਦਿੱਤੇ ।

ਕੁਝ ਦਿਨ ਬਾਅਦ ਉਸ ਦੀ ਲਾਸ਼ ਦੇ ਟੁੱਕੜਿਆਂ ਨੂੰ ਸੂਟਕੇਸ ਵਿੱਚ ਖਾਲੀ ਥਾਂ 'ਤੇ ਸੁੱਟ ਦਿੱਤਾ। ਦੋਸ਼ੀਆਂ ਨੇ ਮ੍ਰਿਤਕਾ ਦੇ ਮੋਬਾਈਲ ਫੋਨ ਲੈ ਕੇ ਉਸ ਦੇ ਸਾਰੇ ਰਿਸ਼ਤੇਦਾਰਾਂ ਨੂੰ ਸੁਨੇਹੇ ਭੇਜ ਕਿਹਾ ਕਿ ਉਹ ਜਿੰਦਾ ਹੈ ਤੇ ਕਿਸੇ ਹੋਰ ਥਾਂ ਰਹਿ ਰਹੀ ਹੈ । ਦੱਸ ਦਈਏ ਕਿ ਮ੍ਰਿਤਕ ਮਹਿਲਾ ਤੇ ਦੋਸ਼ੀ ਦੇ ਪ੍ਰੇਮ ਸਬੰਧ ਸਨ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।