LPG ਸਿਲੰਡਰ ਫਟਣ ਨਾਲ ਮੁੰਬਈ ਦੇ ਵਰਸੋਵਾ ਗੋਦਾਮ ਵਿਚ ਲੱਗੀ ਭਿਆਨਕ ਅੱਗ

by vikramsehajpal

ਮੁੰਬਈ (ਦੇਵ ਇੰਦਰਜੀਤ): ਮੁੰਬਈ ਦੇ ਵਰਸੋਵਾ ਖੇਤਰ ਵਿੱਚ ਬੁੱਧਵਾਰ ਸਵੇਰੇ ਇੱਕ ਗੋਦਾਮ ਵਿੱਚ ਭਿਆਨਕ ਅੱਗ ਲੱਗ ਗਈ।ਅੱਗ ਸਵੇਰੇ 10.10 ਵਜੇ ਲੱਗੀ।ਫਾਇਰ ਵਿਭਾਗ ਦੇ ਅਨੁਸਾਰ ਅੱਗ ਲੈਵਲ -2 ਦੀ ਹੈ ਹੁਣ ਤੱਕ ਕਈ ਸਿਲੰਡਰ ਬਲਾਸਟ ਹੋ ਚੁੱਕੇ ਹਨ। ਇਸ ਹਾਦਸੇ ਵਿੱਚ ਚਾਰ ਲੋਕ ਜ਼ਖਮੀ ਹੋ ਗਏ ਹਨ, ਜਿਨ੍ਹਾਂ ਨੂੰ ਇਲਾਜ ਲਈ ਕੂਪਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। 16 ਵਾਹਨ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ।