Ludhiana: ਪਿੰਡ ਹੇਰਾਂ ਦੇ ਫੌਜੀ ਜਵਾਨ ਦੀ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ

by nripost

ਰਾਏਕੋਟ (ਨੇਹਾ): ਇਨਸਾਨ ਆਪਣੀ ਜ਼ਿੰਦਗੀ ’ਚ ਕਈ ਤਰ੍ਹਾਂ ਦੇ ਸੁਪਨੇ ਸੰਜੋਈ ਬੈਠਾ ਹੁੰਦਾ ਹੈ, ਉਥੇ ਜੀਵਨ ਦੇ ਅਗਲੇ ਪੜਾਅ ਲਈ ਪ੍ਰਕਾਰ ਦੀਆਂ ਯੋਜਨਾਵਾਂ ਬਣਾਈਆਂ ਹੁੰਦੀ ਹਨ ਪਰ ਹੁੰਦਾ ਉਹੀ ਹੈ ਜੋ ਕੁਦਰਤ ਨੂੰ ਮੰਨਜ਼ੂਰ ਹੁੰਦਾ ਹੈ। ਅਜਿਹੀ ਹੀ ਇੱਕ ਮੰਦਭਾਗੀ ਘਟਨਾ ਪਿੰਡ ਹੇਰਾਂ ਦੇ ਇੱਕ 35 ਸਾਲਾ ਫੌਜੀ ਜਵਾਨ ਗੁਰਪ੍ਰੀਤ ਸਿੰਘ ਨਾਲ ਵਾਪਰੀ ਹੈ, ਹੋ ਆਪਣੀ ਨੌਕਰੀ ਦੀ ਸੇਵਾ ਮੁਕਤੀ ਤੋਂ 30 ਦਿਨ ਪਹਿਲਾਂ ਜਿੰਦਗੀ ਨੂੰ ਅਲਵਿਦਾ ਆਖ ਗਿਆ।

ਫੌਜ ਰਾਹੀਂ ਭਾਰਤ ਮਾਤਾ ਦੀ ਸੇਵਾ ਕਰ ਰਿਹਾ ਪਿੰਡ ਹੇਰਾਂ ਦਾ ਜੰਮਪਲ 35 ਸਾਲਾ ਫੌਜੀ ਜਵਾਨ ਨਾਇਕ ਗੁਰਪ੍ਰੀਤ ਸਿੰਘ ਪੁੱਤਰ ਸਵਰਗੀ ਹਰਪਾਲ ਸਿੰਘ ਦੀ ਡਿਊਟੀ ਦੌਰਾਨ ਅੱਜ ਸਵੇਰੇ 2.45 ਵਜੇ ਦੇ ਕਰੀਬ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਸ਼ਹੀਦ ਗੁਰਪ੍ਰੀਤ ਸਿੰਘ ਅੰਬਾਲਾ ਵਿਖੇ ਭਾਰਤੀ ਫੌਜ ਦੀ ਬੰਗਾਲ ਇੰਜੀਨੀਅਰ 65 ਬ੍ਰਿਜ ’ਚ ਡਿਊਟੀ ਨਿਭਾਅ ਰਿਹਾ ਸੀ, 16 ਸਾਲ ਤੋਂ ਦੇਸ਼ ਦੀ ਸੇਵਾ ਵਿਚ ਸਮਰਪਿਤ ਇਹ ਬਹਾਦਰ ਜਵਾਨ ਨੇ ਇਸੇ ਸਾਲ 31 ਅਗਸਤ ਨੂੰ ਫੌਜ ਤੋਂ ਸੇਵਾ-ਮੁਕਤ ਹੋਣਾ ਸੀ ਪਰ ਅੱਜ ਸਵੇਰ ਇੱਕ ਮੰਦਭਾਗਾ ਭਾਣਾ ਵਾਪਰ ਗਿਆ ਕਿ ਉਹ ਸਾਰਿਆਂ ਨੂੰ ਛੱਡ ਕੇ ਗੁਰੂ ਚਰਨਾਂ ’ਚ ਜਾ ਬਿਰਾਜਿਆ। ਫੌਜੀ ਜਵਾਨ ਗੁਰਪ੍ਰੀਤ ਸਿੰਘ ਦੀ ਅਚਾਨਕ ਹੋਈ ਮੌਤ ਤੋਂ ਬਾਅਦ ਜੱਦੀ ਪਿੰਡ ਹੇਰਾਂ ਤੇ ਸਥਾਨਕ ਇਲਾਕੇ ’ਚ ਸੋਗ ਦੀ ਲਹਿਰ ਦੌੜ ਗਈ।

ਗੁਰਪ੍ਰੀਤ ਸਿੰਘ ਗਰੀਬ ਮਹਿਰਾ ਪਰਿਵਾਰ ਨਾਲ ਸਬੰਧ ਰੱਖਦਾ ਸੀ। ਉਸ ਦੇ ਪਰਿਵਾਰ ’ਚ ਪਤਨੀ ਗੁਰਪ੍ਰੀਤ ਕੌਰ, ਧੀ ਅਵਨੀਤ ਕੌਰ, ਮਾਤਾ ਜਸਵਿੰਦਰ ਕੌਰ, ਭਰਾ ਤੇ ਸਮੁੱਚਾ ਪਰਿਵਾਰ ਹੈ। ਗੁਰਪ੍ਰੀਤ ਦੇ ਅੰਤਿਮ ਸੰਸਕਾਰ ਮੌਕੇ ਪਿੰਡ ਵਾਸੀਆਂ ਤੇ ਸਾਥੀਆਂ ਨੇ ਗੁਰਪ੍ਰੀਤ ਸਿੰਘ ਦੀ ਦੀ ਸ਼ਖਸੀਅਤ ਨੂੰ ਯਾਦ ਕਰਦਿਆਂ ਸੇਜ਼ਲ ਅੱਖਾਂ ਨਾਲ ਸ਼ਰਧਾਂਜਲੀ ਭੇਟ ਕੀਤੀ।

More News

NRI Post
..
NRI Post
..
NRI Post
..