Ludhiana : NRI ਕਤਲ ਮਾਮਲੇ ‘ਚ ਹੋਏ ਵੱਡੇ ਖ਼ੁਲਾਸੇ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ 'ਚ ਪਿਛਲੇ ਦਿਨੀਂ ਇੱਕ NRI ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲ ਮਾਮਲੇ ਦੀ ਗੁੱਥੀ ਨੂੰ ਪੁਲਿਸ ਨੇ ਸੁਲਝਾ ਲਿਆ ਹੈ। ਫਿਲਹਾਲ ਪੁਲਿਸ ਵਲੋਂ ਇਸ ਮਾਮਲੇ 'ਚ 6 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ । ਦੱਸਿਆ ਜਾ ਰਿਹਾ ਇਸ ਕਤਲ ਮਾਮਲੇ ਦਾ ਮੁੱਖ ਦੋਸ਼ੀ ਘਰ ਦਾ ਨੌਕਰ ਬੱਲ ਸਿੰਘ ਹੀ ਨਿਕਲਿਆ, ਉਸ ਨੇ ਬਨਿੰਦਰਪਾਲ ਸਿੰਘ ਦਾ ਕਤਲ ਕਰਨ ਲਈ ਢਾਈ ਲੱਖ ਰੁਪਏ ਦੀ ਸੁਪਾਰੀ ਦਿੱਤੀ ਸੀ। ਪੁਲਿਸ ਅਧਿਕਾਰੀ ਨੇ ਕਿਹਾ ਕਿ ਬੱਲ ਸਿੰਘ ਪਿਛਲੇ ਕਈ ਸਾਲਾਂ ਤੋਂ NRI ਦੇ ਘਰ ਕੰਮ ਕਰ ਰਿਹਾ ਸੀ ਤੇ NRI ਦੇ ਪਰਿਵਾਰਿਕ ਮੈਬਰਾਂ ਉਸ ਨੂੰ ਆਪਣੇ ਪੁੱਤਾਂ ਤਰ੍ਹਾਂ ਸਮਝਦੇ ਸਨ। ਮ੍ਰਿਤਕ ਬਨਿੰਦਰਪਾਲ ਸਿੰਘ ਆਪਣੇ ਨੌਕਰ ਨੂੰ ਲੋਕਾਂ ਸਾਹਮਣੇ ਜ਼ਲੀਲ ਕਰਦਾ ਸੀ। ਇਸ ਦੇ ਨਾਲ ਹੀ ਦੋਸ਼ੀ ਜਗਰਾਜ ਸਿੰਘ ਦਾ ਮ੍ਰਿਤਕ ਨਾਲ ਕੋਠੀ ਦੇ ਕਬਜ਼ੇ ਨੂੰ ਲੈ ਕੇ ਪੈਸਿਆਂ ਲੈਣ- ਦੇਣ ਸੀ, ਜੋ ਕਤਲ ਦਾ ਕਾਰਨ ਬਣ ਗਿਆ ।

More News

NRI Post
..
NRI Post
..
NRI Post
..