
ਨਿਊਜ਼ ਡੈਸਕ (ਜਸਕਮਲ) : ਡੀਜੀਪੀ ਸਿਧਾਰਥ ਚਟੋਪਾਧਿਆਏ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਲੁਧਿਆਣਾ ਧਮਾਕੇ ਦੇ ਦੋਸ਼ੀਆਂ ਦੇ ਵਿਦੇਸ਼ਾਂ ਦੀਆਂ ਏਜੰਸੀਆਂ, ਡਰੱਗ ਮਾਫੀਆ ਅਤੇ ਖਾਲਿਸਤਾਨੀਆਂ ਨਾਲ ਸਬੰਧ ਸਨ।
ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨੇ ਖੁਫੀਆ ਏਜੰਸੀਆਂ ਅਤੇ ਕੇਂਦਰੀ ਏਜੰਸੀਆਂ ਦੀ ਮਦਦ ਨਾਲ 24 ਘੰਟਿਆਂ ਦੇ ਅੰਦਰ ਧਮਾਕੇ ਦੀ ਘਟਨਾ ਦਾ ਪਰਦਾਫਾਸ਼ ਕਰ ਲਿਆ ਹੈ।
ਇੱਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਜਦੋਂ ਉਹ ਪੁਲਿਸ ਵਿਚ ਭਰਤੀ ਹੋਏ ਸਨ ਤਾਂ ਅੱਤਵਾਦ ਹੀ ਚੁਣੌਤੀ ਸੀ ਪਰ ਹੁਣ ਨਸ਼ਾ ਮਾਫੀਆ, ਸੰਗਠਿਤ ਅਪਰਾਧ ਅਤੇ ਦਹਿਸ਼ਤ ਇੱਕ ਖਤਰਨਾਕ ਕਾਕਟੇਲ ਹੈ ਅਤੇ ਲੁਧਿਆਣਾ ਦਾ ਧਮਾਕਾ ਇਸ ਦੀ ਇੱਕ ਮਿਸਾਲ ਹੈ।