Ludhiana : ਹੋਟਲਾਂ ‘ਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ, ਪੁਲਿਸ ਨੇ ਮਾਰਿਆ ਛਾਪਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ , ਜਿੱਥੇ ਬੱਸ ਸਟੈਂਡ ਕੋਲੋਂ ਹੋਟਲਾਂ 'ਚ ਚੱਲ ਰਹੇ ਦੇਹ ਵਪਾਰ ਦੇ ਧੰਦੇ ਨੂੰ ਰੋਕਣ ਲਈ, ਪੁਲਿਸ ਨੇ ਛਾਪਾ ਮਾਰਿਆ ਹੈ। ਦੱਸਿਆ ਜਾ ਰਿਹਾ ਕਿ ਪੁਲਿਸ ਦੇ ਉੱਚ ਅਧਿਕਾਰੀ ਆਪਣੀ ਟੀਮ ਨਾਲ ਛਾਪੇਮਾਰੀ ਕਰਨ ਲਈ ਪਹੁੰਚੇ, ਇੱਥੇ ਪੁਲਿਸ ਨੇ ਕਈ ਹੋਟਲਾਂ ਨੂੰ ਖੰਗਾਲਿਆਂ ।ਜਿਸ ਤੋਂ ਬਾਅਦ 3 ਹੋਟਲਾਂ 'ਚ ਦੇਹ ਵਾਪਰ ਦਾ ਧੰਦਾ ਕਰਦੇ 3 ਮੈਨੇਜਰਾਂ ਸਮੇਤ 9 ਨੌਜਵਾਨ ਕਾਬੂ ਹੋਏ ਹਨ ।ਜਾਣਕਾਰੀ ਅਨੁਸਾਰ ਬੱਸ ਸਟੈਂਡ ਦੇ ਕੋਲ ਜ਼ਿਆਦਾਤਰ ਹੋਟਲਾਂ 'ਚ ਦੇਹ ਵਪਾਰ ਦਾ ਧੰਦਾ ਕਈ ਸਾਲਾਂ ਤੋਂ ਬੇਖੌਫ ਹੋ ਕੇ ਚਲਾਈ ਜਾ ਰਿਹਾ ਸੀ । ਪੁਲਿਸ ਨੇ ਹੁਣ ਸਖ਼ਤੀ ਨਾਲ ਛਾਪੇਮਾਰੀ ਕਰਦੇ ਹੋਏ ਇਤਰਾਜ਼ਯੋਗ ਹਾਲਾਤ 'ਚ 15 ਕੁੜੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ।ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।