Ludhiana: ਚਾਕੂ ਦੀ ਨੋਕ ‘ਤੇ ਕਾਰੋਬਾਰੀ ਕੋਲੋਂ ਲੁੱਟੇ ਢਾਈ ਲੱਖ

by nripost

ਲੁਧਿਆਣਾ (ਰਾਘਵ): ਪਿਤਾ ਨਾਲ ਚੌਲ ਖਰੀਦਣ ਜਾ ਰਹੇ ਹੋਲਸੇਲ ਕਾਰੋਬਾਰੀ ਕੋਲੋਂ ਚਾਕੂ ਦੀ ਨੋਕ 'ਤੇ ਢਾਈ ਲੱਖ ਰੁਪਏ ਲੁੱਟ ਲਏ ਗਏ। ਵਾਰਦਾਤ ਦੀਆਂ ਤਸਵੀਰਾਂ ਇਲਾਕੇ ਵਿੱਚ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈਆਂ । ਇਸ ਮਾਮਲੇ ਵਿੱਚ ਥਾਣਾ ਡਵੀਜ਼ਨ ਨੰਬਰ ਛੇ ਦੀ ਪੁਲਿਸ ਨੇ ਕਾਰੋਬਾਰੀ ਦੀ ਸ਼ਿਕਾਇਤ 'ਤੇ ਦਲਾਲ ਸਮੇਤ ਤਿੰਨ ਵਿਅਕਤੀਆਂ ਖਿਲਾਫ਼ ਮੁਕੱਦਮਾ ਦਰਜ ਕਰ ਲਿਆ । ਪੁਲਿਸ ਨੂੰ ਜਾਣਕਾਰੀ ਦਿੰਦਿਆਂ ਲੁਧਿਆਣਾ ਦੀ ਆਦਰਸ਼ ਕਾਲੋਨੀ ਦੇ ਵਾਸੀ ਅੰਕੁਰ ਉੱਪਲ ਨੇ ਦੱਸਿਆ ਕਿ ਦਲਾਲ ਪ੍ਰਮੋਦ ਦੇ ਕਹਿਣ 'ਤੇ ਉਹ ਆਪਣੇ ਪਿਤਾ ਨਾਲ ਚੌਲ ਖਰੀਦਣ ਲਈ ਜਾ ਰਿਹਾ ਸੀ । ਜਿਵੇਂ ਹੀ ਉਹ ਪ੍ਰਤਾਪ ਚੌਂਕ ਵਿੱਚ ਪਹੁੰਚੇ ਤਾਂ ਦਲਾਲ ਪ੍ਰਮੋਦ ਦਾ ਫੋਨ ਆਇਆ । ਪ੍ਰਮੋਦ ਨੇ ਉਸ ਨੂੰ ਪੁੱਛਿਆ ਕਿ ਉਹ ਕਿਸ ਜਗ੍ਹਾ 'ਤੇ ਹੈ । ਅੰਕੁਰ ਜਿਵੇਂ ਹੀ ਨਕਦੀ ਵਾਲਾ ਲਿਫਾਫਾ ਲੈ ਕੇ ਗੱਡੀ 'ਚੋਂ ਬਾਹਰ ਨਿਕਲਿਆ ਤਾਂ ਗਰੈਂਡ ਪਾਲਕੀ ਹੋਟਲ ਨੇੜੇ ਪੈਦਲ ਆਏ ਦੋ ਨੌਜਵਾਨਾਂ ਨੇ ਚਾਕੂ ਦੀ ਨੋਕ 'ਤੇ ਉਸ ਕੋਲੋਂ ਰਕਮ ਲੁੱਟ ਲਈ । ਕਾਰੋਬਾਰੀ ਨੇ ਦੇਖਿਆ ਕਿ ਕੁਝ ਦੂਰੀ ਤੇ ਪ੍ਰਮੋਦ ਮੋਟਰਸਾਈਕਲ ਸਟਾਰਟ ਕਰਕੇ ਖੜ੍ਹਾ ਸੀ । ਦੋਵੇਂ ਬਦਮਾਸ਼ ਪ੍ਰਮੋਦ ਦੇ ਮੋਟਰਸਾਈਕਲ 'ਤੇ ਬੈਠ ਕੇ ਫਰਾਰ ਹੋ ਗਏ। ਉਧਰੋਂ ਇਸ ਮਾਮਲੇ ਸਬੰਧੀ ਥਾਣਾ ਡਿਵੀਜ਼ਨ ਨੰਬਰ ਛੇ ਦੀ ਪੁਲਿਸ ਨੇ ਐਫਆਈਆਰ ਦਰਜ ਕਰਕੇ ਇਲਾਕੇ ਵਿੱਚ ਲੱਗੇ ਇਹ ਸੀਸੀਟੀਵੀ ਦੀ ਫੁਟੇਜ ਕਬਜ਼ੇ ਵਿੱਚ ਲੈ ਲਈ ਹੈ।

More News

NRI Post
..
NRI Post
..
NRI Post
..