ਲੁਧਿਆਣਾ : ਚਾਚੇ ਨੇ 6 ਸਾਲਾ ਦੀ ਭਤੀਜੀ ਨਾਲ ਕੀਤਾ ਜਬਰ-ਜ਼ਨਾਹ ਪੁਲਸ ਵਲੋਂ ਮਾਮਲਾ ਦਰਜ

by vikramsehajpal

ਲੁਧਿਆਣਾ (ਦੇਵ ਇੰਦਰਜੀਤ) : ਚਾਚਾ ’ਤੇ ਦੋਸ਼ ਹੈ ਕਿ ਉਸ ਨੇ ਕਰੀਬ 1 ਸਾਲ ਪਹਿਲਾਂ ਆਪਣੀ ਭਤੀਜੀ ਦਾ ਕਥਿਤ ਸਰੀਰਕ ਸੋਸ਼ਣ ਕੀਤਾ।ਸਦਰ ਪੁਲਸ ਨੇ ਕਰੀਬ ਇਕ ਹਫਤੇ ਤੱਕ ਚੱਲੀ ਜਾਂਚ ਤੋਂ ਬਾਅਦ ਆਖਿਰਕਾਰ 6 ਸਾਲ ਦੀ ਮਾਸੂਮ ਭਤੀਜੀ ਦਾ ਕਥਿਤ ਯੋਨ ਸੋਸ਼ਣ ਕਰਨ ਦੇ ਮਾਮਲੇ ਵਿਚ ਉਸ ਦੇ ਚਾਚੇ ਖ਼ਿਲਾਫ਼ ਜਬਰ-ਜ਼ਿਨਾਹ ਅਤੇ ਪੋਕਸੋ ਐਕਟ ਤਹਿਤ ਪਰਚਾ ਦਰਜ ਕਰ ਲਿਆ ਹੈ। ਉਸ ਦੀ ਇਸ ਕਰਤੂਤ ਦਾ ਪਤਾ ਬੱਚੀ ਦੀ ਮਾਂ ਨੂੰ ਲੱਗਾ ਤਾਂ ਉਸ ਨੇ ਆਪਣੇ ਪਤੀ ਨੂੰ ਦੱਸਿਆ ਪਰ ਪਤੀ ਨੇ ਗੱਲ ਨੂੰ ਦਬਾ ਦਿੱਤਾ।

3 ਜੂਨ ਨੂੰ ਚਾਚੇ ਨੇ ਫਿਰ ਭਤੀਜੀ ਨਾਲ ਘਿਨੌਣੀ ਹਰਕਤ ਕੀਤੀ। ਬੱਚੀ ਨੇ ਇਹੀ ਗੱਲ ਆਪਣੀ ਮਾਂ ਨੂੰ ਦੱਸੀ। ਇਸ ਵਾਰ ਮਾਂ ਚੁੱਪ ਨਹੀਂ ਬੈਠੀ ਅਤੇ ਉਸ ਨੇ ਪੁਲਸ ਕੋਲ ਇਸ ਦੀ ਸ਼ਿਕਾਇਤ ਦਰਜ ਕਰਵਾਈ। ਉਧਰ ਜਦੋਂ ਮਾਲਮਾ ਪੁਲਸ ਕੋਲ ਪਹੁੰਚਿਆ ਤਾਂ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਜਾਂਚ ਸ਼ੁਰੂ ਕੀਤਾ ਅਤੇ ਜਾਂਚ ਤੋਂ ਬਾਅਦ ਚਾਚੇ ਖ਼ਿਲਾਫ਼ ਪਰਚਾ ਦਰਜ ਕਰ ਲਿਆ। ਥਾਣਾ ਮੁਖੀ ਇੰਸਪੈਕਟਰ ਜਗਦੇਵ ਸਿੰਘ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

More News

NRI Post
..
NRI Post
..
NRI Post
..