ਵੱਡੀ ਕਰਵਾਈ : You Tube ਨੇ ਭਾਰਤ ‘ਚ 17 ਲੱਖ ਵੀਡੀਓ ਕੀਤੀਆਂ ਡਿਲੀਟ, ਜਾਣੋ ਕਾਰਨ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਗੂਗਲ ਦੀ ਮਲਕੀਅਤ ਵਾਲੀ ਕੰਪਨੀ ਨੇ ਇਸ ਬਾਰੇ ਜਾਣਕਾਰੀ ਦਿੱਤੀ ਕਿ ਯੂਟਿਊਬ ਦੀ 2022 ਦੀ ਤੀਜੀ ਤਿਮਾਹੀ ਦੀ ਰਿਪੋਰਟ ਅਨੁਸਾਰ ਜੁਲਾਈ ਤੇ ਸਤੰਬਰ 2022 ਵਿਚਕਾਰ ਯੂਟਿਊਬ ਦੇ ਕਮਿਊਨਿਟੀ ਆਦੇਸ਼ਾ ਦੀ ਉਲੰਘਣਾ ਕਰਨ ਨੂੰ ਲੈ ਕੇ 17 ਲੱਖ ਵੀਡੀਓ ਡਿਲੀਟ ਹੋਇਆ ਹਨ। ਮਸ਼ੀਨ ਦੁਆਰਾ ਪਕੜ 'ਚ ਆਈਆਂ ਵੀਡੀਓ 'ਚੋ 36 ਫੀਸਦੀ ਵੀਡੀਓ ਨੂੰ ਹਟਾ ਦਿੱਤਾ ਗਿਆ। ਇਨ੍ਹਾਂ ਵੀਡਿਓਜ਼ ਨੂੰ ਇੱਕ ਵੀ 'ਵਿਊ' ਨਹੀ ਮਿਲਿਆ ਸੀ । ਉਥੇ ਹੀ 31 ਫੀਸਦੀ ਵੀਡੀਓ ਨੂੰ ਇਕ ਤੋਂ 10 ਵਿਊ 'ਚ ਹਟਾਇਆ ਗਿਆ। ਰਿਪੋਰਟ ਅਨੁਸਾਰ ਆਦੇਸ਼ਾ ਦੀ ਉਲੰਘਣਾ ਲਈ ਮੰਚ ਨੇ 73.7 ਕਰੋੜ ਕੁਮੈਟ ਵੀ ਹਟਾਏ ਹਨ ।