ਮੈਡੋਨਾ ਨੇ ਆਪਣੇ ਤੇ ਲੇਡੀ ਗਾਗਾ ਦੇ ਰਿਸ਼ਤੇ ਬਾਰੇ ਖੁੱਲ੍ਹ ਕੇ ਕੀਤੀ ਗਲ

by

ਵਾਸ਼ਿੰਗਟਨ , 06 ਮਈ (ਰਣਜੀਤ ਕੌਰ) : 

ਬ੍ਰਿਟਿਸ਼ ਵੋਗ ਜੂਨ 2019 ਵਿਚ ਦਿੱਤੇ ਇਕ ਇੰਟਰਵਿਊ 'ਚ ਅਮਰੀਕੀ ਗਾਇਕਾ ਅਤੇ ਗੀਤ ਲੇਖਿਕਾ ਮੈਡੋਨਾ ਨੇ ਆਪਣੇ ਸਾਥੀ ਗਾਇਕਾ ਲੇਡੀ ਗਾਗਾ ਨਾਲ ਆਪਣੇ ਰਿਸ਼ਤਿਆਂ ਬਾਰੇ ਖੁੱਲ੍ਹ ਕੇ ਗਲ ਕਰਦਿਆ ਕਿਹਾ ਕਿ ਅਸੀਂ ਕਦੀ ਵੀ ਦੁਸ਼ਮਣ ਨਹੀਂ ਸੀ , ਸੂਤਰਾਂ ਮੁਤਾਬਕ ਪਤਾ ਚਲਿਆ ਹੈ ਕਿ ਦੋਨਾਂ ਵਿਚ ਝਗੜੇ ਦਾ ਕਾਰਨ ਗਾਗਾ ਦੁਆਰਾ 2011 ਵਿਚ ਰਲੀਜ ਕਿਤੇ ਗਏ ਗਾਣੇ 'ਬੋਰਨ ਦਿਸ ਵੇ' ਤੋ ਸ਼ੁਰੂ ਹੋਇਆ ਜਿਸਦੀ ਮੈਡੋਨਾ ਦੇ 1989 ਦੇ ਪ੍ਰਸਿੱਧ ਗਾਣੇ 'ਐਕਸਪ੍ਰੈਸ ਯੂਅਰ ਸੇਲਫ਼' ਨਾਲ ਤੁਲਨਾ ਕੀਤੀ ਗਈ ਸੀ |


ਇਨਾ ਸਾਲਾਂ ਵਿਚ ਦੋਨਾਂ ਕੋਲੋ ਕਈ ਵਾਰੀ ਇਸ ਮਾਮਲੇ ਬਾਰੇ ਤੇ ਇਕ ਦੂਜੇ ਵੱਲ ਉਨਾ ਦੀਆ ਭਾਵਨਾਵਾਂ ਬਾਰੇ ਪੁੱਛਿਆ ਗਿਆ ਮੈਡੋਨਾ ਨੇ ਕਈ ਵਾਰੀ ਏਨਾ ਖਬਰਾਂ ਨੂੰ ਝੂਠਾ ਦਸਿਆ ਕਿਹਾ ਕਿ ਲੋਕਾਂ ਨੂੰ ਸਿਰਫ ਦੋ ਔਰਤਾਂ , ਖਾਸ ਤੌਰ ਤੇ ਦੀ ਫੇਮਸ ਔਰਤਾਂ ਨੂੰ ਇੱਕ ਦੂਜੇ ਦੇ ਖਿਲਾਫ ਭੜਕਾਉਣਾ ਚਾਹੁੰਦੇ ਹਨ , ਆਪਣੇ ਇੰਟਰਵਿਊ 'ਚ 60 ਸਾਲਾਂ ਪੌਪ ਸਟਾਰ ਨੇ ਦਸਿਆ ਕਿ ਲੋਕ ਬਹੁਤ ਉਤਸਾਹਿਤ ਹੋ ਜਾਂਦੇ ਹਨ ਜਦੋਂ ਉਨ੍ਹਾਂ ਨੂੰ ਲਗਦਾ ਹੈ ਕਿ ਅਸੀਂ ਦੁਸ਼ਮਣ ਹਾ ਪਰ ਅਸੀਂ ਕਦੀ ਵੀ ਦੁਸ਼ਮਣ ਨਹੀਂ ਸੀ।

ਪਿਛਲੀ ਫ਼ਰਵਰੀ ਆਸਕਰਜ਼ ਤੋ ਬਾਅਦ ਦੋਨੋ ਸਿੰਗਰ ਇਕਠੀਆ ਹੋ ਗਈਆਂ ਸੀ , ਇਕ ਇੰਟਰਵਿਊ ਵਿਚ ਗਾਗਾ ਨੇ ਇਹ ਵੀ ਕਿਹਾ ਕਿ ਉਹ ਮੈਡੋਨਾ ਦੀ ਫੈਨ ਹੈ ਤਾਂ ਉਥੇ ਹੀ ਮੈਡੋਨਾ ਨੇ ਇੰਟਰਵਿਊ ਵਿਚ ਦਸਿਆ ਕਿ ਉਸ ਲਈ ਕੋਈ ਵੀ ਜੀਵਿਤ ਰੋਲ ਮਾਡਲ ਨਹੀਂ ਹੈ ਕਿਉਂਕਿ ਕਿਸੇ ਨੇ ਵੀ ਉਹ ਸਭ ਨਹੀਂ ਕੀਤਾ ਜੋ ਮੈਂ ਕੀਤਾ ਹੈ। ਇਹ ਥੋੜਾ ਡਰਾਵਣਾ ਹੈ।ਮੈਂ ਸੋਚਦੀ ਹਾਂ ਕਿ ਅਜਾਦੀ ਦੀ ਲੜਾਈ ਲੜਨ ਵਾਲੀਆ ਔਰਤਾਂ ਸੀਮੋਨ ਦੇ ਬਿਊਵੋਈਰ  ਐਂਜਲਾ ਡੇਵਿਸ ਉਹ ਮਹਾਨ ਸਨ ਪਰ ਉਨਾ ਦੇ ਬੱਚੇ ਨਹੀਂ ਸਨ।

ਇਕ ਸਿੰਗਲ ਪੇਰੇਂਟ ਹੋਣ ਬਾਰੇ ਉਨ੍ਹਾਂ ਦਸਿਆ ਕਿ 6 ਬਚਿਆ ਨੂੰ ਇੱਕਲੇ ਪਾਲਣ ਵਾਸਤੇ ਮੈਨੂੰ ਰਚਨਾਤਮਕ ਅਤੇ ਆਰਟਿਸਟ ਹੋਣ ਦੇ ਨਾਲ ਨਾਲ ਰਾਜਨੀਤੀ ਚ ਵੀ ਐਕਟੀਵ ਰਹਿਣਾ ਪੈਂਦਾ ਹੈ। ਅਤੇ ਇਹ ਮੇਰੀ ਆਵਾਜ਼ ਹੈ ਸਾਰੀਆ ਚੀਜਾ ਕਰਨ ਲਈ ਜੋਂ ਮੈਂ ਕਰਦੀ ਹਾਂ। ਮੈਨੂੰ ਲਗਦਾ ਹੈ ਕਿ ਮੇਰੀ ਜਗਾ ਤੇ ਕੋਈ ਵੀ ਨਹੀਂ ਹੋ ਸਕਦਾ , ਫੋਕਸ ਨਿਊਜ਼ ਨੇ ਦਸਿਆ ਕਿ ਮੈਡੋਨਾ ਦੀਆ ਬੇਟੀਆਂ ਲੋਰਡਸ (22), ਮਰਸੀ (13),ਅਤੇ ਜੁੜਵੀਂਆ ਸਟੇਲਾ ਤੇ ਏਸਟਰ (6),ਅਤੇ ਬੇਟੇ ਰੋਕੋ (15) ਤੇ ਡੇਵਿਡ (3) ਹਨ।


ਮੈਡੋਨਾ ਨੇ ਦਸਿਆ ਕਿ ਉਹ ਆਪਣੇ ਬੱਚਿਆਂ ਤੇ ਸੋਸ਼ਲ ਮੀਡੀਆ ਨੂੰ ਇਸਤੇਮਾਲ ਕਰਨ ਤੇ ਨਿਗ੍ਹਾ ਰੱਖਦੀ ਹੈ ਤੇ ਆਪਣੇ ਛੋਟੇ ਬੇਟੇ ਡੇਵਿਡ ਨੂੰ ਫੋਨ ਨਹੀਂ ਦਿੰਦੀ ਕਿਉਂਕਿ ਉਸਦੇ ਵਡੇ ਬਚੇ ਵੀ ਆਪਣੇ ਆਪ ਨੂੰ ਦੂਜਿਆਂ ਨਾਲ ਤੁਲਨਾ ਕਰਦੇ ਹਨ ਜੋ ਕਿ ਸੈਲਫ ਗ੍ਰੋਥ ਲਈ ਬਹੁਤ ਬੁਰਾ ਹੈ , ਉਨਾ ਅੱਗੇ ਕਿਹਾ ਕਿ ਓਹ ਚਾਹੁੰਦੀ ਹੈ ਕਿ ਉਸਦੇ ਬੱਚੇ ਆਪਣੇ ਦਮ ਤੇ ਸਫਲ ਹੋਣ ਤੇ ਰਚਨਾਤਮਕ ਬਣਨ ਨਾ ਕਿ ਕਿਸੇ ਪ੍ਰਸਿੱਧ ਇਨਸਾਨ ਦੇ ਬੱਚੇ ਦੇ ਰੂਪ ਵਿਚ , ਪੌਪ ਸਿੰਗਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ 80 ਦੇ ਦਸ਼ਕ ਵਿੱਚ ਕੀਤੀ ਸੀ।ਇਸ ਸਾਲ ਉਹ ਆਪਣੀ 14 ਵੀ ਸਟੂਡੀਓ ਐਲਬਮ ਜਿਸ ਦਾ ਨਾਮ "ਮੈਡਮ ਐਕਸ" ਹੈ ਜੂਨ ਵਿੱਚ ਰਿਲੀਜ ਕਰੇਗੀ।

ਆਪਣੇ ਸਫਲਤਾਪੂਰਵਕ ਕਰੀਅਰ ਵਿੱਚ ਹਲੇ ਵੀ ਉਸਨੂੰ ਕਈ ਵਾਰੀ ਲੋਕਾਂ ਦੇ ਤਾਨੇ ਸੁਣਨੇ ਪੈਂਦੇ ਹਨ ਉਹ ਕਹਿੰਦੀ ਹੈ ਕਿ ਲੋਕ ਉਸਨੂੰ 60 ਦੀ ਹੋਣ ਲਈ ਸਜ਼ਾ ਦੇ ਰਹੇ ਹਨ।ਲੋਕਾਂ ਨੇ ਹਮੇਸ਼ਾ ਮੈਨੂੰ ਚੁੱਪ ਕਰਵਾਣ ਦੀ ਕੋਸ਼ਿਸ਼ ਕੀਤੀ ਹੈ , ਉਨਾ ਨੂੰ ਕਦੀ ਲਗਦਾ ਹੈ ਕਿ ਮੈਂ ਸੋਹਣੀ ਨਹੀਂ ਹਾ, ਚੰਗੀ ਮਾ  ਨਹੀਂ ਹਾਂ,ਕਦੇ ਮੈਂ ਸੋਹਣਾ ਗਾਉਂਦੀ ਨਹੀਂ ਹਾਂ ਤੇ ਹੁਣ ਮੈਂ ਜਵਾਨ ਵੀ ਨਹੀਂ ਹਾਂ ਪਰ ਮੈਂ ਹਮੇਸ਼ਾ ਏਨਾ ਸਭ ਚੀਜਾ ਦੇ ਖਿਲਾਫ ਲੜੀ ਹਾ ਤੇ ਲੜਦੀ ਰਹੂੰਗੀ।ਸ਼ੁਕਰਵਾਰ ਨੂੰ ਇਹ ਆਪਣਾ ਨਵਾਂ ਗਾਣਾ "ਆਈ ਰਾਈਜ਼" ਰਲੀਜ਼ ਕਰੇਗੀ ਜੋਂ ਕਿ ਉਸਦੀ ਅਗਲੀ ਐਲਬਮ "ਮੈਡਮ ਐਕਸ" ਦਾ ਗਾਣਾ ਹੈ।