ਰਾਣਾ ਜੋੜੇ ਦੀ ਜੇਲ੍ਹ ਤੋਂ ਹੋਈ ਰਿਹਾਈ, ਅਦਾਲਤ ਨੇ ਸ਼ਰਤਾਂ ’ਤੇ ਦਿੱਤੀ ਜ਼ਮਾਨਤ

by jaskamal

ਨਿਊਜ਼ ਡੈਸਕ : ਸੰਸਦ ਮੈਂਬਰ ਨਵਨੀਤ ਰਾਣਾ ਤੇ ਉਨ੍ਹਾਂ ਦੇ ਵਿਧਾਇਕ ਪਤੀ ਰਵੀ ਰਾਣਾ ਨੂੰ ਵੀਰਵਾਰ ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ। ਬੁੱਧਵਾਰ ਨੂੰ ਉਨ੍ਹਾਂ ਨੂੰ ਇਕ ਵਿਸ਼ੇਸ਼ ਅਦਾਲਤ ਨੇ ਸ਼ਰਤਾਂ ’ਤੇ ਜ਼ਮਾਨਤ ਦਿੱਤੀ ਸੀ। ਜ਼ਰੂਰੀ ਦਸਤਾਵੇਜ਼ ਸਮੇਂ ’ਤੇ ਉਨ੍ਹਾਂ ਜੇਲ੍ਹਾਂ ’ਚ ਨਹੀਂ ਪਹੁੰਚ ਸਕੇ ਸਨ ਜਿੱਥੇ ਉਹ ਬੰਦ ਸਨ। ਇਸ ਕਾਰਨ ਬੁੱਧਵਾਰ ਨੂੰ ਉਨ੍ਹਾਂ ਦੀ ਰਿਹਾਈ ਨਹੀਂ ਹੋ ਸਕੀ ਸੀ।

ਇਕ ਅਧਿਕਾਰੀ ਨੇ ਦੱਸਿਆ ਕਿ ਵੀਰਵਾਰ ਨੂੰ ਮਹਾਰਾਸ਼ਟਰ ਦੇ ਅਮਰਾਵਤੀ ਤੋਂ ਲੋਕ ਸਭਾ ਮੈਂਬਰ ਨਵਨੀਤ ਰਾਣਾ ਦੱਖਣੀ ਮੁੰਬਈ ਦੀ ਭਾਯਖਾਲਾ ਮਹਿਲਾ ਜੇਲ੍ਹ ਤੋਂ ਦੁਪਹਿਰ ਕਰੀਬ ਦੋ ਵਜੇ ਬਾਹਰ ਆਈਆਂ। ਇਸ ਤੋਂ ਬਾਅਦ ਉਹ ਪੁਲਿਸ ਸੁਰੱਖਿਆ ’ਚ ਬਾਂਦਰਾ ਲਈ ਰਵਾਨਾ ਗਈਆਂ। ਵਕੀਲ ਨੇ ਦੱਸਿਆ ਕਿ ਸਿਹਤ ਖ਼ਰਾਬ ਹੋਣ ਕਾਰਨ ਉਨ੍ਹਾਂ ਨੂੰ ਜਾਂਚ ਲਈ ਇਕ ਨਿੱਜੀ ਹਸਪਤਾਲ ’ਚ ਲਿਜਾਇਆ ਜਾਵੇਗਾ। ਉਨ੍ਹਾਂ ਦਾ ਬੀਪੀ ਵਧ ਗਿਆ ਸੀ। ਇਸ ਦੇ ਨਾਲ ਹੀ ਉਹ ਸਪਾਂਡਲਾਈਟਸ ਤੋਂ ਵੀ ਪੀੜਤ ਹਨ।