ਵੱਡਾ ਹਾਦਸਾ : ਯੂਕ੍ਰੇਨ ‘ਚ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਨਾਲ 18 ਦੀ ਮੌਤ, 22 ਲੋਕ ਜਖ਼ਮੀ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਯੂਕ੍ਰੇਨ ਦੇ ਬਰੋਵਰੀ ਸ਼ਹਿਰ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਇੱਕ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਨਾਲ 18 ਲੋਕਾਂ ਦੀ ਮੌਤ ਹੋ ਗਈ ਜਦਕਿ 22 ਲੋਕ ਜਖ਼ਮੀ ਹੋ ਗਏ ਹਨ। ਫੋਜੀ ਪ੍ਰਸ਼ਾਸਨ ਦੇ ਮੁਖੀ ਓਲੇਕਸੀ ਨੇ ਕਿਹਾ ਬਰੋਵਰੀ 'ਚ ਇੱਕ ਕਿੰਡਰਗਾਰਤਨ ਤੇ ਰਿਹਾਇਸ਼ ਇਲਾਕੇ ਦੇ ਕੋਲ ਇੱਕ ਹੈਲੀਕਾਪਟਰ ਕਰੈਸ਼ ਹੋ ਗਿਆ, ਜਿਸ ਤੋਂ ਬਾਅਦ ਉੱਥੇ ਅਚਾਨਕ ਅੱਗ ਲੱਗ ਗਈ। ਪੁਲਿਸ ਅਧਿਕਾਰੀ ਨੇ ਕਿਹਾ ਇਸ ਹਾਦਸੇ ਦੌਰਾਨ 18 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਦਕਿ 22 ਲੋਕ ਗੰਭੀਰ ਜਖ਼ਮੀ ਹੋ ਗਏ ਹਨ। ਜਿਨ੍ਹਾਂ ਨੂੰ ਇਲਾਜ਼ ਲਈ ਹਸਪਤਾਲ ਦਾਖਲ ਕਰਵਾਇਆ ਗਿਆ ।ਜਖ਼ਮੀਆਂ 'ਚ 10 ਤੋਂ ਵੱਧ ਬੱਚੇ ਹਨ । ਹਾਦਸੇ 'ਚ ਯੂਕ੍ਰੇਨ ਦੇ ਗ੍ਰਹਿ ਮੰਤਰੀ ਡੇਨਿਸ ਤੇ ਉਨ੍ਹਾਂ ਦੇ ਪਹਿਲੇ ਡਿਪਟੀ ਯੇਵਗੇਨੀ ਦੀ ਮੌਤ ਹੋ ਗਈ ।