ਵੱਡਾ ਹਾਦਸਾ: ਖੂਹ ’ਚ ਡਿੱਗਣ ਨਾਲ 2 ਵਿਅਕਤੀਆਂ ਦੀ ਮੌਤ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ): ਸ੍ਰੀ ਚਮਕੌਰ ਸਾਹਿਬ ਵਿਖੇ ਨਜ਼ਦੀਕੀ ਪਿੰਡ ਬਸੀ ਗੁੱਜਰਾਂ ਦੇ 2 ਵਿਅਕਤੀਆਂ ਦੀ ਖੂਹ 'ਚ ਡਿੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਦੇ ਪੁੱਤਰ ਸਤਨਾਮ ਸਿੰਘ ਨੇ ਦੱਸਿਆ ਕਿ ਉਹ ਖੇਤੀਬਾੜੀ ਦਾ ਕੰਮ ਕਰਦੇ ਹਨ 'ਤੇ ਉਨ੍ਹਾਂ ਦੇ ਖੇਤਾਂ 'ਚ ਬਣੀ ਪਾਣੀ ਵਾਲੀ ਮੋਟਰ ਦੀ ਰਿਪੇਅਰ ਦਾ ਕੰਮ ਪਿੰਡ ਦੇ ਹੀ ਮਿਸਤਰੀ ਰਾਮ ਮੂਰਤੀ ਵਲੋਂ ਕੀਤਾ ਜਾ ਰਿਹਾ ਸੀ'ਤੇ ਉਹ 40 ਫੁੱਟ ਡੂੰਘੀ ਇਸ ਖੂਹੀ ਵਿਚ ਵੜ ਕੇ ਮੋਟਰ ਠੀਕ ਕਰਨ ਦਾ ਕੰਮ ਕਰ ਰਿਹਾ ਸੀ।

ਉਸ ਨੇ ਦੱਸਿਆ ਕਿ ਮੇਰੇ ਪਿਤਾ ਖੂਹ ਦੇ ਸਿਰੇ ’ਤੇ ਮੋਟਰ ਨੂੰ ਰੱਸੇ ਨਾਲ ਫੜੀ ਖੜ੍ਹੇ ਸਨ ਕਿ ਸਾਡੀ ਮੋਟਰ ਨੇੜੇ ਰਹਿੰਦਾ ਜਸਵਿੰਦਰ ਸਿੰਘ ਪੁੱਤਰ ਅਜੀਤ ਸਿੰਘ , ਜਿਸ ਨੂੰ ਮਿਰਗੀ ਦੇ ਦੌਰੇ ਪੈਂਦੇ ਸਨ। ਉਹ ਦੋਵੇਂ ਚੱਲ ਰਿਹਾ ਕੰਮ ਵੇਖ ਰਹੇ ਸਨ ਕਿ ਖੂਹ ਵਿਚ ਡਿੱਗ ਪਏ। ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।