ਵੱਡਾ ਹਾਦਸਾ : ਕਰੰਟ ਲੱਗਣ ਕਾਰਨ 2 ਮਜ਼ਦੂਰਾਂ ਦੀ ਦਰਦਨਾਕ ਮੌਤ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ ): ਸਿਰਸਾ ਦੇ ਚੋਟਾਲਾ ਰੋਡ ਤੋਂ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਸਵਿਟਸ ਐਂਡ ਗੈਸਟ ਹਾਊਸ ਤੇ ਸਾਈਨ ਬੋਰਡ 'ਚ ਕਰੰਟ ਆਉਣ ਕਾਰਨ 2 ਮਜ਼ਦੂਰਾਂ ਦੀ ਦਰਦਨਾਕ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਸੋਨੂੰ ਤੇ ਆਕਾਸ਼ ਵਾਸੀ ਮੁਕਤਸਰ ਦੇ ਰੂਪ 'ਚ ਹੋਈ ਹੈ , ਜਦਕਿ 3 ਮਜ਼ਦੂਰਾਂ ਨੇ ਕਿਸੇ ਤਰਾਂ ਆਪਣੀ ਜਾਨ ਬਚਾਈ। ਦੱਸਿਆ ਜਾ ਰਿਹਾ ਸ਼ਰਮਾ ਸਵਿਟਸ ਐਂਡ ਗੈਸਟ ਹਾਊਸ ਤੇ ਕਈ ਦਿਨਾਂ ਤੋਂ ਰੰਗ ਦਾ ਕੰਮ ਚੱਲ ਰਿਹਾ ਸੀ। ਬੀਤੀ ਦਿਨੀਂ ਦੁਕਾਨ 'ਤੇ ਰੰਗ ਲਈ 5 ਮਜ਼ਦੂਰ ਲੱਗੇ ਹੋਏ ਸਨ। ਇਸ ਦੌਰਾਨ ਅਚਾਨਕ ਕਰੰਟ ਲੱਗਣ ਕਾਰਨ ਸੋਨੂੰ ਤੇ ਆਕਾਸ਼ ਦੀ ਮੌਤ ਹੋ ਗਈ । ਮ੍ਰਿਤਕਾਂ ਦੇ ਪਰਿਵਾਰਿਕ ਮੈਬਰਾਂ ਨੇ ਕਿਹਾ ਕਿ ਦੁਕਾਨਦਾਰ ਨੇ ਪੇਂਟਰਾਂ ਕੋਲੋਂ ਹੀ ਸਾਇਨ ਬੋਰਡ ਹਟਵਾਇਆ ਤੇ ਸਾਈਨ ਬੋਰਡ ਨਾਲ ਕਾਫੀ ਤਾਰਾ ਲੱਗਿਆ ਸੀ। ਜਿਸ ਕਰਕੇ ਉਨ੍ਹਾਂ ਨੂੰ ਕਰੰਟ ਲੱਗ ਗਿਆ ਤੇ ਉਨ੍ਹਾਂ ਦੀ ਮੌਤ ਹੋ ਗਈ। ਸੂਚਨਾ ਮਿਲਦੇ ਹੀ ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਹਸਪਤਾਲ ਭੇਜ ਦਿੱਤਾ ਹੈ । ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।