ਵੱਡਾ ਹਾਦਸਾ : ਕਾਰ-ਟਰੱਕ ’ਚ ਭਿਆਨਕ ਟੱਕਰ, 5 ਲੋਕਾਂ ਦੀ ਮੌਤ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) ਦਿੱਲੀ-ਜੈਪਰੁ ਹਾਈਵੇਅ ’ਤੇ ਇਕ ਕਾਰ ਦੇ ਟਰੱਕ ਨਾਲ ਟਕਰਾ ਜਾਣ ਕਾਰਨ 5 ਲੋਕਾਂ ਦੀ ਮੌਤ ਹੋ ਗਈ। ਪੁਲਸ ਮੁਤਾਬਕ ਤੇਜ਼ ਰਫ਼ਤਾਰ ਕਾਰ ਟਰੱਕ ਨਾਲ ਜਾ ਟਕਰਾਈ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ’ਚ ਸਵਾਰ 5 ਲੋਕਾਂ ਦੀ ਮੌਕੇ ’ਤੇ ਮੌਤ ਹੋ ਗਈ। ਮੌਕੇ ਤੇ ਪੁਲਿਸ ਨੂੰ ਘਟਨਾ ਦੀ ਸੂਚਨਾ ਦਿਤੀ ਗਈ।

ਸਬ-ਇੰਸਪੈਕਟਰ ਗਜੇਂਦਰ ਸਿੰਘ ਨੇ ਦੱਸਿਆ ਕਿ ਅਸੀਂ ਮ੍ਰਿਤਕਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਹਾਦਸਾਗ੍ਰਸਤ ਕਾਰ ਰਾਜਸਥਾਨ ਦੀ ਰਜਿਸਟਰਡ ਹੈ ਅਤੇ ਉਸ 'ਤੇ ਰਾਜਸਥਾਨ ਦੀ ਨੰਬਰ ਪਲੇਟ ਲੱਗੀ ਹੋਈ ਹੈ। ਪੁਲਿਸ ਵਲੋਂ ਅੱਗੇ ਦੀ ਕਾਰਵਾਈ ਸ਼ੁਰੂ ਕੀਤੀ ਗਈ ਹੈ।

More News

NRI Post
..
NRI Post
..
NRI Post
..