ਵੱਡਾ ਹਾਦਸਾ : ਚੱਲਦੀ ਕਾਰ ਨੂੰ ਲੱਗੀ ਭਿਆਨਕ ਅੱਗ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸ੍ਰੀ ਫਤਿਹਗ੍ਹੜ ਸਾਹਿਬ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਚੱਲਦੀ ਕਾਰ 'ਚ ਅਚਾਨਕ ਅੱਗ ਲੱਗ ਗਈ। ਹਾਲਾਂਕਿ ਇਸ ਹਾਦਸੇ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਕਿਉਕਿ ਕਾਰ 'ਚ ਸਵਾਰ ਪਰਿਵਾਰ ਤਰੁੰਤ ਗੱਡੀ 'ਚੋ ਬਾਹਰ ਨਿਕਲ ਗਿਆ। ਜਿਸ ਕਾਰਨ ਉਨ੍ਹਾਂ ਦੀ ਕਾਰਨ ਜਾਨ ਬਚ ਗਈ ,ਜਦਕਿ ਕਾਰ ਸੜ ਕੇ ਸੁਆਹ ਹੋ ਗਈ । ਦੱਸਿਆ ਜਾ ਰਿਹਾ ਕਾਰ ਵਿਚ 3 ਵਿਅਕਤੀ 1 ਮਹਿਲਾ ਤੇ 2 ਬੱਚੇ ਮੌਜੂਦ ਸਨ। ਧਰਮਪਾਲ ਸਿੰਘ ਨੇ ਕਿਹਾ ਕਿ ਉਹ ਮਲੋਟ ਦੇ ਰਹਿਣ ਵਾਲੇ ਹਨ ਤੇ ਗੁਰੂਦੁਆਰਾ ਸ੍ਰੀ ਫਤਿਹਗ੍ਹੜ ਸਾਹਿਬ ਵਿਖੇ ਮੱਥਾ ਟੇਕਣ ਲਈ ਜਾ ਰਹੇ ਸਨ । ਜਦੋ ਉਹ ਫੋਰਡ ਫਿਸਟਾ ਮਾਰਕਾ ਕਾਰ ਸਰਹਿੰਦ ਦੇ ਨਵੇਂ ਫਲਾਈ ਓਵਰ ਕੋਲ ਪਹੁੰਚੀ ਤਾਂ ਅਚਾਨਕ ਕਾਰ ਵਿੱਚ ਅੱਗ ਲੱਗ ਗਈ । ਊਥੇ ਹੀ ਲੋਕਾਂ ਨੇ ਇਸ ਘਟਨਾ ਦੀ ਸੂਚਨਾ ਪੁਲਿਸ ਤੇ ਫਾਇਰ ਬ੍ਰਿਗੇਡ ਨੂੰ ਦਿੱਤੀ। ਫਾਇਰ ਬ੍ਰਿਗੇਡ ਨੇ ਮੌਕੇ 'ਤੇ ਪਹੁੰਚ ਅੱਗ ਤੇ ਕਾਬੂ ਪਾਇਆ ਪਰ ਸਾਰੀ ਕਾਰ ਸੜ ਕੇ ਸੁਆਹ ਹੋ ਚੁੱਕੀ ਸੀ ।