ਵੱਡਾ ਹਾਦਸਾ : ਅਚਾਨਕ ਗੋਲੀ ਚਲਣ ਨਾਲ ASI ਦੀ ਹੋਈ ਮੌਤ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ): ਜਗਰਾਓ ਤੋਂ ਇਕ ਮਾਮਲਾ ਸਾਹਮਣੇ ਆਇਆ ਹੈ ਜਿਥੇ ਪੁਲਿਸ ਲਾਈਨ ਵਿੱਚ ਇੱਕ ASI ਦੀ ਸ਼ੱਕੀ ਹਾਲਾਤਾਂ ਵਿੱਚ ਗੋਲੀ ਚੱਲਣ ਨਾਲ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ASI ਕੁਲਜੀਤ ਸਿੰਘ (50) ਵਾਸੀ ਪਿੰਡ ਜਨੇਤਪੁਰਾ ਕਵਿੱਕ ਰਿਸਪਾਂਸ ਟੀਮ ਵਿੱਚ ਤਾਇਨਾਤ ਸੀ ਤੇ ਉਸ ਦੀ ਡਿਊਟੀ ਇੱਕ ਹਥਿਆਰਬੰਦ ਗੱਡੀ 'ਤੇ ਸੀ।

ਦੱਸਿਆ ਰਿਹਾ ਹੈ ਕਿ ਕੁਲਜੀਤ ਸਿੰਘ ਆਪਣੇ ਕੁਆਰਟਰ ਵਿੱਚ ਮੌਜੂਦ ਸੀ। ਫਾਇਰਿੰਗ ਦੀ ਅਵਾਜ ਸੁਣ ਕੇ ਨੇੜੇ ਮੌਜੂਦ ਪੁਲਿਸ ਮੁਲਾਜਮ ਨੇ ਜਾ ਦੇ ਦੇਖਿਆ ਤਾਂ ਕੁਲਜੀਤ ਸਿੰਘ ਨੂੰ ਗੋਲੀ ਲੱਗੀ ਸੀ। ਕੁਲਜੀਤ ਸਿੰਘ ਨੂੰ ਮੌਕੇ ਤੇ ਗੰਭੀਰ ਜਖ਼ਮੀ ਹਾਲਤ 'ਚ ਹਸਪਤਾਲ ਦਾਖਿਲ ਕਰਵਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਸੀ।

ਡੀਐਸਪੀ ਸਤਵਿੰਦਰ ਸਿੰਘ ਨੇ ਦੱਸਿਆ ਕਿ ਮੈਨੂੰ ਸੂਚਨਾ ਮਿਲੀ ਕਿ ਕਵਿੱਕ ਰਿਸਪਾਂਸ ਟੀਮ ਵਿੱਚ ਤਾਇਨਾਤ ਸਾਰੇ ਪੁਲਿਸ ਮੁਲਾਜਮ ਆਪਣੀ ਡਿਊਟੀ ਤੇ ਜਾਣ ਤੋਂ ਪਹਿਲਾਂ ਆਪਣੇ ਹਥਿਆਰਾਂ ਦੀ ਚੰਗੀ ਤਰਾਂ ਜਾਂਚ ਕਰਦੇ ਹਨ। ਉਸ ਤੋਂ ਬਾਅਦ ਹੀ ਉਹ ਆਪਣੀ ਡਿਊਟੀ ਤੇ ਜਾਂਦੇ ਹਨ ASI ਕੁਲਜੀਤ ਸਿੰਘ ਦੀ ਡਿਊਟੀ ਰਾਤ 8 ਵਜੇ ਸ਼ੁਰੂ ਹੁੰਦੀ ਸੀ ਤੇ ਉਹ ਆਪਣੀ ਡਿਊਟੀ ਤੇ ਜਾਣ ਤੋਂ ਪਹਿਲਾ ਹਥਿਆਰਾਂ ਦੀ ਬਾਰੀਕੀ ਨਾਲ ਜਾਚ ਕਰ ਰਿਹਾ ਸੀ। ਇਸ ਦੌਰਾਨ ਅਚਾਨਕ ਗੋਲੀ ਲਗਣ ਨਾਲ ਉਸ ਦੀ ਮੌਤ ਹੋ ਗਈ।