ਵੱਡਾ ਹਾਦਸਾ : ਕਾਰ ਦੀ ਰਫਤਾਰ ਤੇਜ਼ ਹੋਣ ਕਾਰਨ ਫਲਾਈਓਵਰ ਤੋਂ ਡਿੱਗੀ ਥੱਲੇ, ਇਕ ਦੀ ਮੌਤ, 4 ਗੰਭੀਰ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ-ਅੰਮ੍ਰਿਤਸਰ ਹਾਈਵੇ ਉਤੇ ਜਲੰਧਰ ਨੇੜੇ ਭਿਆਨਕ ਹਾਦਸਾ ਵਾਪਰ ਗਿਆ। ਰਾਮਾਮੰਡੀ ਚੌਕ ਫਲਾਈਓਵਰ ਤੋਂ ਕਾਰ ਥੱਲੇ ਡਿੱਗ ਪਈ। ਇਹ ਕਾਰ ਅੰਮ੍ਰਿਤਰਸਰ ਤੋ ਫਗਵਾਲਾ ਵੱਲ ਨੂੰ ਜਾ ਰਹੀ ਸੀ। ਕਾਰ ਦੀ ਰਫਤਾਰ ਜ਼ਿਆਦਾ ਹੋਣ ਕਾਰਨ ਹਾਦਸਾ ਵਾਪਰ ਗਿਆ।

ਕਾਰ ਵਿੱਚ ਕੁਲ 5 ਲੋਕ ਸਵਾਰ ਸਨ।ਕਾਰ ਥੱਲੇ ਡਿੱਗਣ ਨਾਲ ਇਕ ਦੀ ਮੌਤ ਹੋ ਗਈ ਹੈ 'ਤੇ 4 ਜਣੇ ਗੰਭੀਰ ਜ਼ਖ਼ਮੀ ਹੋ ਗਏ ਹਨ। ਮ੍ਰਿਤਕ ਦੀ ਪਛਾਣ ਜਲੰਧਰ ਵਾਸੀ ਵਿਵੇਕ ਵਜੋਂ ਹੋਈ ਹੈ। ਪੁਲਿਸ ਨੇ ਇਸ ਮਾਮਲੇ ਸਬੰਧੀ ਜਾਂਚ ਆਰੰਭ ਕਰ ਦਿੱਤੀ ਹੈ।