ਵੱਡਾ ਹਾਦਸਾ : ਪਤੰਗ ਚੜ੍ਹਾਉਂਦੇ ਦੂਜੀ ਮੰਜਿਲ ਤੋਂ ਡਿੱਗਿਆ ਬੱਚਾ, ਗੰਭੀਰ ਜਖ਼ਮੀ…

by Rimpi Sharma

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਖੰਨਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਬਸੰਤ ਪੰਚਮੀ ਮੌਕੇ ਲੋਕਾਂ ਵਲੋਂ ਖੁਸ਼ੀਆਂ ਮਨਾਈਆਂ ਜਾ ਰਿਹਾ ਹਨ। ਉੱਥੇ ਹੀ ਬੱਚਿਆਂ ਤੇ ਵੱਡਿਆਂ ਵਲੋਂ ਪਤੰਗਬਾਜ਼ੀ ਦਾ ਮਜ਼ਾ ਲਿਆ ਜਾ ਰਿਹਾ ਹੈ ਪਰ ਇਸ ਤਿਉਹਾਰ 'ਤੇ ਬੱਚੇ ਨਾਲ ਪਤੰਗ ਉਡਾਉਂਦੇ ਵੱਡਾ ਹਾਦਸਾ ਵਾਪਰ ਗਿਆ । ਦੱਸਿਆ ਜਾ ਰਿਹਾ ਪਤੰਗ ਚੜ੍ਹਾਉਂਦਾ ਇੱਕ ਬੱਚਾ ਦੂਜੀ ਮੰਜਿਲ ਤੋਂ ਹੇਠਾਂ ਡਿੱਗ ਗਿਆ, ਜਿਸ ਕਾਰਨ ਉਹ ਗੰਭੀਰ ਜਖ਼ਮੀ ਹੋ ਗਿਆ ।ਪਰਿਵਾਰਿਕ ਮੈਬਰਾਂ ਨੇ ਦੱਸਿਆ ਕਿ ਬੱਚਾ ਛੱਤ ਤੇ ਪਤੰਗ ਉਡਾ ਰਿਹਾ ਸੀ ਕਿ ਉਸ ਦਾ ਪੈਰ ਡੋਰ 'ਚ ਫਸ ਗਿਆ । ਜਿਸ ਕਾਰਨ ਇਹ ਹਾਦਸਾ ਵਾਪਰ ਗਿਆ । ਬੱਚੇ ਨੂੰ ਜਖ਼ਮੀ ਹਾਲਤ ਵਿੱਚ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ । ਜਿੱਥੇ ਉਸ ਦਾ ਇਲਾਜ਼ ਚੱਲ ਰਿਹਾ ਹੈ ।