ਵੱਡਾ ਹਾਦਸਾ: ਸਕੂਲ ਵੈਨ ਅਤੇ ਟਰਾਲੀ ਦੀ ਭਿਆਨਕ ਟੱਕਰ , ਚਾਰ ਵਿਦਿਆਰਥੀਆਂ ਸਣੇ 8 ਗੰਭੀਰ ਜ਼ਖ਼ਮੀ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੋਗਾ ਵਿੱਚ ਪੈਂਦੇ ਐਚ.ਐਸ ਬਰਾੜ ਪਬਲਿਕ ਸਕੂਲ ਦੇ ਬੱਚਿਆਂ ਨੂੰ ਪਿੰਡੋਂ ਲੈ ਕੇ ਜਾ ਰਹੀ ਸਕੂਲ ਵੈਨ ਸਾਹਮਣਿਓਂ ਆ ਰਹੀ ਕੋਲੇ ਨਾਲ ਭਰੀ ਟਰਾਲੀ ਨਾਲ ਟਕਰਾ ਗਈ। ਦੱਸਿਆ ਜਾ ਰਿਹਾ ਹੈਂ ਕਿ ਸਕੂਲ ਵੈਨ ਦੇ ਅਚਾਨਕ ਗ਼ਲਤ ਦਿਸ਼ਾ 'ਚ ਆਉਣ ਕਾਰਨ ਇਹ ਹਾਦਸਾ ਵਾਪਰਿਆ।

ਇਸ ਹਾਦਸੇ 'ਚ ਚਾਰ ਵਿਦਿਆਰਥੀ, ਦੋ ਅਧਿਆਪਕ ਅਤੇ ਦੋਵੇਂ ਵਾਹਨਾਂ ਦੇ ਡਰਾਈਵਰ ਸਮੇਤ ਅੱਠ ਵਿਅਕਤੀ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਮੌਕੇ ਤੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੂੰ ਜਾਂਚ ਕਰਨ ਤੇ ਵੈਨ ਚਾਲਕ ਦੀ ਗਲਤੀ ਸਾਫ਼ ਨਜ਼ਰ ਆ ਰਹੀ ਹੈ। ਪੁਲਿਸ ਵਲੋਂ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।