ਵੱਡਾ ਹਾਦਸਾ : ਗੈਸ ਸਿਲੰਡਰ ਫਟਣ ਨਾਲ ਘਰ ਦੀ ਉੱਡੀ ਛੱਤ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਗੋਰਾਇਆ ਦੇ ਪਿੰਡ ਧੁਲੇਤਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਘਰ ਵਿੱਚ ਗੈਸ ਸਿਲੰਡਰ ਫਟਣ ਨਾਲ ਵੱਡਾ ਹਾਦਸਾ ਵਾਪਰ ਗਿਆ। ਜਿਸ ਨਾਲ ਘਰ ਦੀਆਂ ਛੱਤਾਂ ਤੱਕ ਉੱਡ ਗਈਆਂ ਤੇ ਘਰ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਪੀੜਤ ਜਸਵੀਰ ਨੇ ਦੱਸਿਆ ਕਿ ਉਹ ਤੇ ਉਸ ਦੀ ਧੀ ਘਰ 'ਚ ਸਨ, ਉਸ ਦੀ ਧੀ ਦੀ ਸਿਹਤ ਖ਼ਰਾਬ ਸੀ। ਜਸਵੀਰ ਖੁਦ ਚਾਹ ਬਣਾਉਣ ਲਈ ਰਸੋਈ 'ਚ ਗਿਆ ।ਜਿਸ ਨੇ ਗੈਸ ਚਲਾਇਆ ਤਾਂ ਸਿਲੰਡਰ ਨੂੰ ਅੱਗ ਲੱਗ ਗਈ । ਦੇਖਦੇ ਹੀ ਦੇਖਦੇ ਅੱਗ ਵੱਧ ਗਈ, ਪਿਓ -ਧੀ ਨੇ ਘਰੋਂ ਭੱਜ ਕੇ ਆਪਣੀ ਜਾਨ ਬਚਾਈ। ਅੱਗ ਲੱਗਣ ਕਾਰਨ ਕਮਰੇ ਅੰਦਰ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਸੂਚਨਾ ਮਿਲਦੇ ਹੀ ਪੁਲਿਸ ਤੇ ਫਾਇਰ ਬ੍ਰਿਗੇਡ ਨੇ ਮੌਕੇ 'ਤੇ ਪਹੁੰਚ ਕੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ ।