ਵੱਡਾ ਹਾਦਸਾ : ਰੇਲ ਦੇ ਇੰਜਣ ‘ਤੇ ਚੜ੍ਹ ਕੇ ਸੈਲਫ਼ੀ ਲੈਂਦੇ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੱਧ ਪ੍ਰਦੇਸ਼ ਦੇ ਛਤਰਪੁਰ ਰੇਲਵੇ ਸਟੇਸ਼ਨ 'ਤੇ ਖੜ੍ਹੀ ਰੇਲ ਦੇ ਇੰਜਣ 'ਤੇ ਸੈਲਫ਼ੀ ਲੈਣ ਚੜ੍ਹੇ 16 ਸਾਲਾ ਇਕ ਮੁੰਡੇ ਦੀ ਹਾਈ ਟੈਂਸ਼ਨ ਪਾਵਰ ਲਾਈਨ ਦੀ ਲਪੇਟ 'ਚ ਆਉਣ ਨਾਲ ਮੌਤ ਹੋ ਗਈ। ਰੇਲਵੇ ਸਟੇਸ਼ਨ ਮਾਸਟਰ ਸ਼ੁਭਾਂਕ ਪਟੇਲ ਨੇ ਦੱਸਿਆ,''ਸੁਹੇਲ ਮੰਸੂਰੀ ਲੋਕੋ ਇੰਜਣ 'ਤੇ ਚੜ੍ਹ ਕੇ ਸੈਲਫ਼ੀ ਲੈ ਰਿਹਾ ਸੀ, ਉਦੋਂ ਹਾਈ ਟੈਂਸ਼ਨ ਲਾਈਨ ਦੀ ਲਪੇਟ 'ਚ ਆਉਣ ਨਾਲ ਉਹ ਝੁਲਸ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ।

ਰੇਲਵੇ ਸੁਰੱਖਿਆ ਫ਼ੋਰਸ ਦੇ ਇੰਸਪੈਕਟਰ ਜਤਿੰਦਰ ਕੁਮਾਰ ਨੇ ਦੱਸਿਆ ਕਿ ਇਕ ਲੋਕੋ ਇੰਜਣ ਜੋ ਖੜ੍ਹਾ ਸੀ, ਉਸ 'ਤੇ ਸੈਲਫ਼ੀ ਲੈਣ ਲਈ ਸੁਹੇਲ ਚੜ੍ਹ ਗਿਆ। ਉੱਥੇ ਹੀ ਹਾਈ ਟੈਂਸ਼ਨ ਲਾਈਨ ਉੱਪਰ ਸੀ, ਜਿਵੇਂ ਹੀ ਉਸਨੇ ਇਸ ਲਾਈਨ ਨੂੰ ਫੜਿਆ, ਉਹ ਸੜ ਗਿਆ।” ਉਨ੍ਹਾਂ ਕਿਹਾ ਕਿ ਉਸ ਦਾ ਇੰਜਣ 'ਤੇ ਚੜ੍ਹਨਾ ਹੀ ਗਲਤ ਸੀ। ਉਨ੍ਹਾਂ ਕਿਹਾ ਕਿ ਹਾਲਾਂਕਿ ਪੁਲਿਸ ਨੇ ਜਲਦ ਹੀ ਸਥਿਤੀ ਨੂੰ ਕਾਬੂ ਕਰ ਲਿਆ ਅਤੇ ਮ੍ਰਿਤਕ ਦੀ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ। ਕੁ