ਕਾਂਝਵਾਲਾ ਮਾਮਲੇ ‘ਚ ਵੱਡੀ ਕਾਰਵਾਈ : ਲਾਪ੍ਰਵਾਹੀ ਦੇ ਦੋਸ਼ਾਂ ਤੋਂ ਬਾਅਦ 11 ਪੁਲਿਸ ਅਧਿਕਾਰੀ ਸਸਪੈਂਡ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਦਿੱਲੀ ਦੇ ਕਾਂਝਵਾਲਾ 'ਚ ਇੱਕ ਮਾਮਲਾ ਸਾਹਮਣੇ ਆਇਆ ਸੀ, ਜਿਸ 'ਚ ਕਾਰ 'ਚ ਸਵਾਰ ਕੁਝ ਨੌਜਵਾਨ ਅੰਜਲੀ ਨਾਮ ਦੀ ਕੁੜੀ ਨੂੰ ਕਾਰ ਦੇ ਨਾਲ 12 ਕਿਲੋਮੀਟਰ ਘੜੀਸ ਕੇ ਲੈ ਗਏ ਸੀ। ਜਿਸ ਕਾਰਨ ਉਸ ਦੀ ਦਰਦਨਾਕ ਮੌਤ ਹੋ ਗਈ। ਇਸ ਮਾਮਲੇ 'ਚ ਹੁਣ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ। ਦੋਸ਼ੀਆਂ 'ਤੇ ਐਕਸ਼ਨ ਤੋਂ ਬਾਅਦ ਹੁਣ ਦਿੱਲੀ ਪੁਲਿਸ ਨੇ ਉਨ੍ਹਾਂ ਪੁਲਿਸ ਅਧਿਕਾਰੀਆਂ 'ਤੇ ਵੀ ਐਕਸ਼ਨ ਲਿਆ , ਜੋ ਉਸ ਸਮੇ ਡਿਊਟੀ 'ਤੇ ਤਾਇਨਾਤ ਸੀ।

ਰੋਹਿਨੀ ਜ਼ਿਲ੍ਹੇ 'ਚ ਪੀਸੀਆਰ ਤੇ ਪਿਕੇਟ 'ਤੇ ਤਾਇਨਾਤ 11 ਪੁਲਿਸ ਅਧਿਕਾਰੀਆਂ ਨੂੰ ਸਸਪੈਂਡ ਕੀਤਾ ਗਿਆ । ਇਸ ਤੋਂ ਪਹਿਲਾਂ ਦਿੱਲੀ ਪੁਲਿਸ ਦੇ ਸੀਨੀਅਰ ਅਧਿਕਾਰੀ ਦੀ ਰਿਪੋਰਟ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰਾਲੇ ਨੇ ਪੁਲਿਸ ਨੂੰ ਐਕਸ਼ਨ ਲੈਣ ਦੇ ਆਦੇਸ਼ ਦਿੱਤੇ ਹਨ। ਮਾਮਲੇ ਦੀ ਗੰਭੀਰਤਾ ਨਾਲ ਕਾਰਵਾਈ ਕਰਦੇ ਹੋਏ ਪੁਲਿਸ ਨੇ ਕਾਂਝਵਾਲਾ ਮਾਮਲੇ ਦੇ ਦੋਸ਼ੀਆਂ ਖ਼ਿਲਾਫ਼ ਹੱਤਿਆ ਦਾ ਕੇਸ ਦਰਜ਼ ਕਰਕੇ ਜਾਂਚ ਦੇ ਨਿਰਦੇਸ਼ ਦਿੱਤੇ ਹਨ । ਮੰਤਰਾਲੇ ਨੇ ਕਿਹਾ ਜਿਸ ਸਮੇ ਵਾਰਦਾਤ ਹੋਈ ਇਲਾਕੇ ਦੇ DCP ਜਵਾਬ ਦੇਣ ਕਿ ਕਾਨੂੰਨ ਵਿਵਸਥਾ ਨੂੰ ਲੈ ਕੇ ਕੀ ਇੰਤਜਾਮ ਸੀ, ਜੇਕਰ ਸਹੀ ਜਵਾਬ ਨਹੀਂ ਹੈ ਤਾਂ ਉਨ੍ਹਾਂ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ ।