ਆਮਦਨ ਕਰ ਵਿਭਾਗ ਦੀ ਵੱਡੀ ਕਾਰਵਾਈ; ਦੇਸ਼ ਭਰ ‘ਚ Oppo ਤੇ Xiaomi ਕੰਪਨੀਆਂ ‘ਤੇ ਛਾਪੇ ਜਾਰੀ

by jaskamal

ਨਿਊਜ਼ ਡੈਸਕ (ਜਸਕਮਲ) : ਬੁੱਧਵਾਰ ਸਵੇਰ ਤੋਂ ਦੇਸ਼ ਭਰ 'ਚ ਮੌਜੂਦ ਚੀਨੀ ਮੋਬਾਇਲ ਕੰਪਨੀਆਂ ਦੇ ਦਫਤਰਾਂ 'ਤੇ ਇਨਕਮ ਟੈਕਸ ਵਿਭਾਗ ਦੀ ਛਾਪੇਮਾਰੀ ਜਾਰੀ ਹੈ। ਸਵੇਰੇ 9 ਵਜੇ ਤੋਂ ਦਿੱਲੀ, ਨੋਇਡਾ, ਗੁਰੂਗ੍ਰਾਮ, ਮੁੰਬਈ, ਹੈਦਰਾਬਾਦ, ਬੈਂਗਲੁਰੂ ਸਮੇਤ ਕਈ ਸ਼ਹਿਰਾਂ 'ਚ ਤਲਾਸ਼ੀ ਲਈ ਜਾ ਰਹੀ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਖਬਰ ਆਈ ਸੀ ਕਿ ਨੇਪਾਲ ਨੇ ਕਈ ਚੀਨੀ ਕੰਪਨੀਆਂ ਨੂੰ ਵੀ ਬਲੈਕਲਿਸਟ ਕਰ ਦਿੱਤਾ ਹੈ।

ਮੋਬਾਈਲ ਕੰਪਨੀ ਓਪੋ ਗਰੁੱਪ ਤੇ ਸ਼ਾਓਮੀ ਦੇ ਖਿਲਾਫ ਇਨਕਮ ਟੈਕਸ ਵਿਭਾਗ ਦੀ ਵੱਡੀ ਕਾਰਵਾਈ ਹੋਈ ਹੈ। ਇਨਕਮ ਟੈਕਸ ਵਿਭਾਗ ਵੱਲੋਂ ਓਪੋ ਗਰੁੱਪ ਨਾਲ ਜੁੜੇ ਕਈ ਸੀਨੀਅਰ ਅਫਸਰਾਂ, ਡਾਇਰੈਕਟਰਾਂ, CFO ਅਤੇ ਹੋਰ ਅਫਸਰਾਂ ਖਿਲਾਫ ਛਾਪੇਮਾਰੀ ਕੀਤੀ ਗਈ ਹੈ। ਇਕ ਰਿਪੋਰਟ ਮੁਤਾਬਕ ਭਾਰਤ 'ਚ ਸਮਾਰਟਫੋਨ ਬਾਜ਼ਾਰ ਕਰੀਬ 2.5 ਲੱਖ ਕਰੋੜ ਰੁਪਏ ਦਾ ਹੈ। ਇਸ 'ਚ 70 ਫੀਸਦੀ ਹਿੱਸੇਦਾਰੀ ਚੀਨੀ ਕੰਪਨੀਆਂ ਦੇ ਉਤਪਾਦਾਂ ਦੀ ਹੈ।

ਇਸ ਦੇ ਨਾਲ ਹੀ ਭਾਰਤ 'ਚ ਟੈਲੀਵਿਜ਼ਨ ਬਾਜ਼ਾਰ ਲਗਪਗ 30,000 ਕਰੋੜ ਰੁਪਏ ਦਾ ਹੈ। ਇਸ 'ਚ ਚੀਨੀ ਕੰਪਨੀਆਂ ਦੇ ਸਮਾਰਟ ਟੀਵੀ ਦੀ ਹਿੱਸੇਦਾਰੀ ਕਰੀਬ 45 ਫੀਸਦੀ ਹੈ। ਗੈਰ-ਸਮਾਰਟ ਟੀਵੀ ਦੀ ਹਿੱਸੇਦਾਰੀ ਲਗਪਗ 10 ਫੀਸਦੀ ਹੈ।