ਵੱਡੀ ਘਟਨਾ : ਭਿਆਨਕ ਸੜਕ ਹਾਦਸੇ ਦੌਰਾਨ 2 ਬੱਚਿਆਂ ਦੀ ਦਰਦਨਾਕ ਮੌਤ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਹੁਸ਼ਿਆਰਪੁਰ ਦੇ ਟਾਂਡਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਭਿਆਨਕ ਸੜਕ ਹਾਦਸੇ ਦੌਰਾਨ 2 ਬੱਚਿਆਂ ਦੀ ਦਰਦਨਾਕ ਮੌਤ ਹੋ ਗਈ। ਦੱਸਿਆ ਜਾ ਰਿਹਾ ਟਾਂਡਾ ਦੇ ਪੁਲ ਪੁਖਤਾ ਕੋਲ ਉਸ ਸਮੇ ਘਟਨਾ ਵਾਪਰੀ,ਜਦੋ ਇੱਕ ਮਹਿਲਾ ਪ੍ਰਭਜੀਤ ਕੌਰ ਆਪਣੇ 2 ਬੱਚਿਆਂ ਨਾਲ ਸਕੂਟਰੀ ਤੇ ਸਵਾਰ ਹੋ ਕੇ ਆ ਰਹੀ ਸੀ ਕਿ ਪਿੱਛੇ ਤੋਂ ਆ ਰਹੇ 2 ਮੋਟਰਸਾਈਕਲ ਸਵਾਰ ਚੋਰਾਂ ਵਲੋਂ ਉਕਤ ਮਹਿਲਾ ਕੋਲੋਂ ਪਰਸ ਖੋਹਿਆ ਗਿਆ। ਜਿਸ ਤੋਂ ਬਾਅਦ ਮਹਿਲਾ ਦੀ ਸਕੂਟਰੀ ਅੱਗੇ ਜਾ ਰਹੀ ਟ੍ਰੈਕਟਰ- ਟਰਾਲੀ 'ਚ ਜਾ ਟਕਰਾਈ। ਜਿਸ ਕਾਰਨ ਪਿੱਛੇ ਬੈਠੇ ਬੱਚੇ ਗੁਰਭੇਜ ਸਿੰਘ ਤੇ ਗਗਨਦੀਪ ਕੌਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।