ਵੱਡੀ ਵਾਰਦਾਤ : ਕੈਨੇਡਾ ‘ਚ ਡਿਊਟੀ ਦੌਰਾਨ 2 ਪੁਲਿਸ ਅਧਿਕਾਰੀਆਂ ਦਾ ਗੋਲੀਆਂ ਮਾਰ ਕੇ ਕਤਲ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੈਨੇਡਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ 2 ਕੈਨੇਡੀਅਨ ਪੁਲਿਸ ਅਧਿਕਾਰੀਆਂ ਨੂੰ ਦਾ ਡਿਊਟੀ ਦੌਰਾਨ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਸ ਦੇ ਅਧਿਕਾਰੀਆਂ ਨੇ ਟੋਰਾਂਟੋ ਤੋਂ 100 ਕਿਲੋਮੀਟਰ ਦੂਰ ਇਨਿਸਫੀਲ ਸ਼ਹਿਰ 'ਚ 25ਵੇ ਸਾਈਡਰੋਡ ਤੇ 9ਵੀ ਲਾਈਨ ਇਕ ਘਰ 'ਚੋ ਆਈ ਕਾਲ ਦਾ ਜਵਾਬ ਦਿੱਤਾ ਸੀ। ਦੋਵੇ ਅਧਿਕਾਰੀਆਂ ਦਾ ਘਰ ਅੰਦਰ ਹੀ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਹੈ । ਪੁਲਿਸ ਅਧਿਕਾਰੀ ਨੇ ਕਿਹਾ ਇਹ ਨਹੀਂ ਪਤਾ ਕਿ ਕਾਲ ਕਿਸ ਲਈ ਕੀਤੀ ਗਈ ਸੀ । ਫਿਲਹਾਲ ਪੁਲਿਸ ਨੇ ਉੱਚ ਅਧਿਕਾਰੀ ਵਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ।