ਵੱਡੀ ਵਾਰਦਾਤ : 10 ਸਾਲਾਂ ਬੱਚੇ ਨੂੰ ਗੁਆਂਢੀਆਂ ਨੇ ਦਿੱਤੀ ਦਰਦਨਾਕ ਮੌਤ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਉੱਤਰ -ਪ੍ਰਦੇਸ਼ ਤੋਂ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ ,ਜਿੱਥੇ ਨਾਨਕੇ ਆਏ 10ਸਾਲਾਂ ਬੱਚੇ ਨੂੰ ਗੁਆਂਢੀਆਂ ਨੇ ਗਲਾ ਘੋਟ ਕੇ ਦਰਦਨਾਕ ਮੌਤ ਦਿੱਤੀ ਹੈ। ਪੁਲਿਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ । ਪੁਲਿਸ ਅਨੁਸਾਰ ਮੱਧ ਪ੍ਰਦੇਸ਼ ਦੇ ਰਹਿਣ ਵਾਲੇ ਵਾਸੀ ਆਯੂਸ਼ ਗਰਮੀਆਂ ਦੀਆਂ ਛੁੱਟੀਆਂ ਕੱਟਣ ਲਈ ਕੁਝ ਦਿਨ ਪਹਿਲਾਂ ਆਪਣੀ ਮਾਂ ਰੁਪਾਲੀ ਨਾਲ ਆਪਣੇ ਨਾਨਕੇ ਆਇਆ ਸੀ। ਬੀਤੀ ਦਿਨੀਂ ਜਦੋ ਬੱਚਿਆਂ ਨਾਲ ਖੇਡ ਰਿਹਾ ਸੀ ਤਾਂ ਅਚਾਨਕ ਉਹ ਗਾਇਬ ਹੋ ਗਿਆ । ਪਰਿਵਾਰਿਕ ਮੈਬਰਾਂ ਵਲੋਂ ਲਗਾਤਾਰ ਉਸ ਦੀ ਭਾਲ ਕੀਤੀ ਗਈ ਪਰ ਉਸ ਦਾ ਕੋਈ ਸੁਰਾਗ ਨਹੀ ਮਿਲਿਆ। ਕੁਝ ਸਮੇ ਬਾਅਦ ਜਦੋ ਉਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਜਦੋ ਪੁਲਿਸ ਵਲੋਂ ਆਯੂਸ਼ ਨਾਲ ਖੇਡ ਰਹੇ ਬੱਚਿਆਂ ਕੋਲੋਂ ਪੁੱਛਗਿੱਛ ਕੀਤੀ ਗਈ ਤਾਂ ਪੁਲਿਸ ਨੂੰ ਗੁਆਂਢ 'ਚ ਰਹਿਣ ਵਾਲੇ 14 ਸਾਲਾਂ ਬੱਚੇ 'ਤੇ ਸ਼ੱਕ ਹੋਇਆ । ਪੁਲਿਸ ਵਲੋਂ ਉਸ ਨੂੰ ਆਪਣੇ ਨਾਲ ਥਾਣੇ ਲਿਜਾ ਕੇ ਪੁੱਛਗਿੱਛ ਕੀਤੀ ਗਈ । ਜਿਸ ਤੋਂ ਬਾਅਦ ਉਸ ਨੇ ਕਤਲ ਕਰਨ ਦਾ ਜੁਰਮ ਕਬੂਲ ਕੀਤਾ । ਪੁਲਿਸ ਨੂੰ ਆਯੂਸ਼ ਦੀ ਉਸ ਦੇ ਘਰ ਅੰਦਰੋਂ ਲਾਸ਼ ਮਿਲੀ । ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।