ਸ਼੍ਰੀਨਗਰ ਦੇ ਪੁਲਵਾਮਾ ਵਿੱਚ ਵੱਡੀ ਘਟਨਾ ਟੱਲੀ…

by vikramsehajpal

ਸ਼੍ਰੀਨਗਰ (ਆਫਤਾਬ ਅਹਿਮਦ)- ਸ਼੍ਰੀਨਗਰ ਦੇ ਪੁਲਵਾਮਾ ਸ਼ੁੱਕਰਵਾਰ ਨੂੰ ਵਿਚ ਸਰਕੂਲਰ ਰੋਡ ਦੇ ਨਾਲ ਇਕ ਸ਼ਕਤੀਸ਼ਾਲੀ ਧਮਾਕਾਖੇਜ਼ ਉਪਕਰਣ ਯਾਨੀ ਕਿ ਆਈ.ਈ.ਡੀ. ਨੂੰ ਸੁਰਖਿਆ ਬਲਾਂ ਵਲੋਂ ਬਰਾਮਦ ਕੀਤਾ ਗਿਆ। ਜਿਸ ਨੂੰ ਬਾਅਦ ਵਿਚ ਡੀਫਿਉੱਜ ਕਰ ਦਿੱਤਾ ਗਿਆ।

ਇਕ ਅਧਿਕਾਰੀ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੂੰ ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲੇ ਵਿਚ ਤਾਹਾਬ ਰੋਡ 'ਤੇ ਸਰਕੂਲਰ ਰੋਡ 'ਤੇ ਇਕ ਆਈ.ਈ.ਡੀ. ਮਿਲਿਆ। ਉਨ੍ਹਾਂ ਕਿਹਾ ਕਿ ਆਈਈਡੀ ਨੂੰ ਡੀਫਿਉੱਜਕਰ ਦਿੱਤਾ ਗਿਆ ਹੈ ਅਤੇ ਇਕ ਵੱਡੀ ਘਟਨਾ ਟਲ ਗਈ। ਅਧਿਕਾਰੀ ਨੇ ਅੱਗੇ ਕਿਹਾ ਕਿ ਇਸ ਸਬੰਧ ਵਿਚ ਅਗਲੇਰੀ ਪੜਤਾਲ ਜਾਰੀ ਹੈ ਕੇ ਆਈ.ਈ.ਡੀ. ਨੂੰ ਕਿਸਨੇ ਅਤੇ ਕਿਸ ਮਕਸਦ ਵਾਸਤੇ ਲੱਗਿਆ ਗਿਆ ਸੀ।

More News

NRI Post
..
NRI Post
..
NRI Post
..