ਵੱਡੀ ਵਾਰਦਾਤ : ਵਿਆਹ ਸਮਾਗਮ ਦੌਰਾਨ ਨੱਚਣ ਨੂੰ ਲੈ ਕੇ ਹੋਈ ਖੂਨੀ ਝੜਪ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ ): ਬਰੇਲੀ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਵਿਆਹ ਸਮਾਗਮ ਦੌਰਾਨ ਨੱਚਣ ਨੂੰ ਲੈ ਕੇ 2 ਬੱਚਿਆਂ 'ਚ ਖੂਨੀ ਝੜਪ ਹੋ ਗਈ। ਦੱਸਿਆ ਜਾ ਰਿਹਾ ਇਸ ਲੜਾਈ ਦੌਰਾਨ ਇੱਕ ਬੱਚੇ ਨੇ ਦੂਜੇ ਬੱਚੇ ਦੇ ਸਿਰ 'ਤੇ ਕੱਚ ਦੀ ਬੋਤਲ ਮਾਰ ਦਿੱਤੀ। ਸਿਰ 'ਚ ਗੰਭੀਰ ਸੱਟ ਲੱਗਣ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮਰਨ ਵਾਲੇ ਬੱਚੇ ਦੀ ਉਮਰ 11 ਸਾਲ ਦੱਸੀ ਜਾ ਰਹੀ ਹੈ, ਜਦਕਿ ਮਾਰਨ ਵਾਲੇ ਬੱਚੇ ਦੀ ਉਮਰ 10 ਸਾਲ ਹੈ। ਜਾਣਕਾਰੀ ਅਨੁਸਾਰ ਵਿਆਹ ਸਮਾਗਮ ਦੌਰਾਨ ਲੋਕ ਨੱਚ ਰਹੇ ਸਨ। ਨੱਚਣ ਵਾਲਿਆਂ 'ਚ 11 ਸਾਲਾ ਕਮਲ ਤੇ 10 ਸਾਲਾ ਬੱਚਾ ਵੀ ਸ਼ਾਮਲ ਸੀ। ਨੱਚਦੇ ਸਮੇ ਦੋਵਾਂ 'ਚ ਲੜਾਈ ਹੋ ਗਈ ।ਇਸ ਦੌਰਾਨ ਹੀ 10 ਸਾਲਾ ਬੱਚੇ ਨੇ ਟੋਮੈਟੋ ਸਾਸ ਵਾਲੀ ਬੋਤਲ ਚੁੱਕ ਕੇ ਕਮਲ ਦੇ ਸਿਰ 'ਤੇ ਮਾਰ ਦਿੱਤੀ। ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ ।