ਵੱਡੀ ਵਾਰਦਾਤ : ਮਹਿਲਾ ਕਾਂਸਟੇਬਲ ਦਾ ਕਤਲ ਕਰਨ ਤੋਂ ਬਾਅਦ ਕਾਂਸਟੇਬਲ ਨੇ ਕੀਤੀ ਖ਼ੁਦਕੁਸ਼ੀ…

by Rimpi Sharma

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਫਿਰੋਜ਼ਪੁਰ ਤੋਂ ਦਿਲ -ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ ਪੰਜਾਬ ਪੁਲਿਸ ਦੀ ਮਹਿਲਾ ਕਾਂਸਟੇਬਲ ਦਾ ਗੋਲੀਆਂ ਮਾਰ ਕੇ ਕਤਲ ਕਰਨ ਤੋਂ ਬਾਅਦ ਕਾਂਸਟੇਬਲ ਨੇ ਖੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਕਿ ਰਾਤ ਦੇ ਸਮੇ ਇੱਕ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਥਾਣਾ ਫਿਰੋਜ਼ਪੁਰ ਛਾਉਣੀ 'ਚ ਸੀ. ਸੀ. ਟੀ. ਐਨ. ਐਸ ਅਪਰੇਟਰ ਵਜੋਂ ਤਾਇਨਾਤ ਸੀ। ਉਸ ਦਾ ਕਾਂਸਟੇਬਲ ਗੁਰਸੇਵਕ ਸਿੰਘ ਨੇ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ । ਕਤਲ ਕਰਨ ਤੋਂ ਬਾਅਦ ਗੁਰਸੇਵਕ ਨੇ ਖੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ।

ਜਾਣਕਾਰੀ ਅਨੁਸਾਰ ਕਾਂਸਟੇਬਲ ਗੁਰਸੇਵਕ ਮੋਗਾ ਦਾ ਰਹਿਣ ਵਾਲਾ ਸੀ। ਕਾਂਸਟੇਬਲ ਅਮਨਦੀਪ ਕੌਰ ਰਾਤ ਨੂੰ ਆਪਣੀ ਡਿਊਟੀ ਖਤਮ ਕਰਕੇ ਫਿਰੋਜ਼ਪੁਰ ਛਾਉਣੀ ਤੋਂ ਪੁਲਿਸ ਲਾਈਨ ਵੱਲ ਜਾ ਰਹੀ ਸੀ। ਇਸ ਦੌਰਾਨ ਹੀ ਕਾਂਸਟੇਬਲ ਗੁਰਸੇਵਕ ਸਿੰਘ ਆਪਣੀ ਕਾਰ 'ਚ ਆ ਕੇ ਅਮਨਦੀਪ ਕੌਰ ਦੀ ਐਕਟਿਵਾ ਨਾਲ ਟੱਕਰਾਂ ਗਿਆ, ਜਦੋ ਅਮਨਦੀਪ ਡਿੱਗ ਗਈ ਤਾਂ ਗੁਰਸੇਵਜਕ ਨੇ ਉਸ ਦੇ ਸਰਕਾਰੀ ਹਥਿਆਰ ਨਾਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਜਿਸ ਤੋਂ ਬਾਅਦ ਕਾਂਸਟੇਬਲ ਗੁਰਸੇਵਕ ਨੇ ਖੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਕਾਂਸਟੇਬਲ ਗੁਰਸੇਵਕ ਨੇ ਅਮਨਦੀਪ ਕੌਰ ਨੂੰ ਗੋਲੀ ਕਿਉ ਮਾਰੀ?