ਵੱਡੀ ਵਾਰਦਾਤ : ਕਾਂਗਰਸੀ ਆਗੂ ‘ਤੇ ਜਾਨਲੇਵਾ ਹਮਲਾ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ 'ਚ ਬਸਤੀ ਦਾਨਿਸ਼ਮੰਦਾ ਇਲਾਕੇ 'ਚ ਕਾਂਗਰਸੀ ਆਗੂ ਉਤੇ ਕੁਝ ਬਦਮਾਸ਼ਾਂ ਨੇ ਹਮਲਾ ਕਰ ਦਿੱਤਾ ਤੇ ਫਾਈਰਿੰਗ ਕੀਤੀ। ਇਸ ਹਮਲੇ ਵਿੱਚ ਉਸ ਦਾ ਵਾਲ-ਵਾਲ ਬਚਾਅ ਹੋ ਗਿਆ।ਬਸਤੀ ਦਾਨਿਸ਼ਮੰਦਾਂ ਦੇ ਸ਼ਿਵਾ ਜੀ ਨਗਰ ਵਿਚ ਉਸ ਵੇਲੇ ਹਫੜਾ-ਦਫੜੀ ਫੈਲ ਗਈ ਜਦੋਂ ਸਾਬਕਾ ਵਿਧਾਇਕ ਸੁਸ਼ੀਲ ਰਿੰਕੂ ਦੇ ਹਮਾਇਤੀ ਵਸੀਕਾਨਵੀਸ ਦੀਪਕ ਉਰਫ਼ ਦੀਪੂ ਦੇ ਘਰ ਕੁਝ ਨੌਜਵਾਨਾਂ ਨੇ ਹਮਲਾ ਕਰ ਦਿੱਤਾ ਤੇ ਗੋਲੀਆਂ ਚਲਾਈਆਂ। ਦੀਪੂ ਨੇ ਵੀ ਸੁਰੱਖਿਆ ਲਈ ਆਪਣੇ ਲਾਇਸੈਂਸੀ ਰਿਵਾਲਵਰ ਰਾਹੀਂ ਹਵਾਈ ਫਾਇਰ ਕੀਤੇ। ਇਸ ਮਗਰੋਂ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ।

ਦੀਪੂ ਨੇ ਦੱਸਿਆ ਕਿ ਉਹ ਸੁਸ਼ੀਲ ਰਿੰਕੂ ਦਾ ਹਮਾਇਤੀ ਹੈ ਇਸ ਕਾਰਨ ਦੂਜੀ ਸਿਆਸੀ ਪਾਰਟੀ ਦੇ ਲੋਕਾਂ ਨੇ ਉਸ ਦੇ ਘਰ ਹਮਲਾ ਕਰਵਾਇਆ ਹੈ। ਥਾਣਾ ਮੁਖੀ ਸੁਖਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਮੌਕੇ ਵਾਲੀ ਥਾਂ 'ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ।