ਵੱਡੀ ਵਾਰਦਾਤ: ਹਥਿਆਰਬੰਦ ਲੁਟੇਰਿਆਂ ਵੱਲੋਂ ਮੁਲਾਜ਼ਮ ਦੀ ਗੋਲੀ ਮਾਰ ਕੇ ਹੱਤਿਆ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅੰਮ੍ਰਿਤਸਰ ’ਚ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਤਾਇਨਾਤ ਚਰਨਪ੍ਰੀਤ ਸਿੰਘ ਆਪਣੇ ਸਾਢੂ ਨਾਲ ਕਾਰ ’ਚ ਸਵਾਰ ਹੋ ਕੇ ਅੰਮ੍ਰਿਤਸਰ ’ਚ ਜ਼ੇਰੇ ਇਲਾਜ ਆਪਣੇ ਸਹੁਰਾ ਸਾਹਿਬ ਦਾ ਹਾਲ ਜਾਨਣ ਤੋਂ ਬਾਅਦ ਆਪਣੀ ਕਾਰ ਰਾਹੀਂ ਵਾਪਸ ਆ ਰਹੇ ਸਨ ਕਿ ਮਾਨਾਵਾਲੇ ਨਜ਼ਦੀਕ ਉਨ੍ਹਾਂ ’ਤੇ ਹਮਲਾ ਕਰਕੇ ਮੌਕੇ ’ਤੇ ਹੱਤਿਆ ਕਰ ਦਿਤੀ ਗਈ।

ਐੱਸ. ਐੱਚ. ਓ. ਮਨਮੀਤਪਾਲ ਸਿੰਘ ਨੇ ਦੱਸਿਆ ਕਿ ਚਰਨਪ੍ਰੀਤ ਸਿੰਘ, ਜਗਦੇਵ ਸਿੰਘ 'ਤੇ ਸੁਖਦੀਪ ਸਿੰਘ, ਜੋ ਆਪਸ 'ਚ ਰਿਸ਼ਤੇਦਾਰ ਹਨ, ਅਣਪਛਾਤਿਆਂ ਨੇ ਚਰਨਜੀਤ ਸਿੰਘ ਦੇ ਸਿਰ ਵਿਚ ਗੋਲੀ ਮਾਰ ਦਿੱਤੀ 'ਤੇ ਜਗਦੇਵ ਸਿੰਘ ਤੇ ਸੁਖਦੀਪ ਸਿੰਘ ਰਾਡਾਂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਚਰਨਜੀਤ ਸਿੰਘ ਦੀ ਮੌਕੇ 'ਤੇ ਮੌਤ ਹੋ ਗਈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿਤੀ ਹੈ।