ਵੱਡੀ ਵਾਰਦਾਤ : ਧੀ ਦੀਆਂ ਅੱਖਾਂ ਸਾਹਮਣੇ ਪਿਓ ਦਾ ਗੋਲੀਆਂ ਮਾਰ ਕਰ ਕਤਲ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅੰਮ੍ਰਿਤਸਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ 4 ਹਮਲਾਵਰਾਂ ਵਲੋਂ 3 ਸਾਲਾਂ ਮਾਸੂਮ ਧੀ ਦੇ ਸਾਹਮਣੇ ਉਸ ਦੇ ਪਿਓ ਦਾ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਰਾਮਸ਼ਰਨ ਵਾਸੀ ਜੰਡਿਆਲਾ ਦੇ ਰੂਪ ਵਿੱਚ ਹੋਈ ਹੈ । ਦੱਸਿਆ ਜਾ ਰਿਹਾ ਇਸ ਵਾਰਦਾਤ ਸਮੇ ਮ੍ਰਿਤਕ ਨੇ ਆਪਣੀ ਧੀ ਦੀ ਜਾਨ ਬਚਾਉਣ ਲਈ ਉਸ ਨੂੰ ਕਾਰ ਦੇ ਹੇਠਾਂ ਬਿਠਾ ਦਿੱਤਾ ।ਸੂਚਨਾ ਮਿਲਦੇ ਹੀ ਪੁਲਿਸ ਨੇ ਮਾਮਲਾ ਦਰਜ਼ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।ਮ੍ਰਿਤਕ ਦੀ ਪਤਨੀ ਮਨੀ ਨੇ ਦੱਸਿਆ ਕਿ ਪਤੀ ਰਾਮਸ਼ਰਨ ਮਜ਼ਦੂਰੀ ਦਾ ਕੰਮ ਕਰਦਾ ਸੀ।

ਦੇਰ ਰਾਤ ਉਹ ਆਪਣੀ ਧੀ ਨਾਲ ਆਪਣੇ ਭਰਾ ਸਤਪਾਲ ਸਿੰਘ ਦੇ ਘਰ ਗਿਆ ਸੀ। ਉਹ ਆਪਣੀ ਕਾਰ 'ਚ ਜਦੋ ਘਰ ਵਾਪਸ ਆਇਆ ਤਾਂ ਉਸ ਨੇ ਆਵਾਜ਼ ਸੁਣਕੇ ਦਰਵਾਜ਼ਾ ਖੋਲ੍ਹਿਆ । ਉਸ ਸਮੇ 4 ਹਮਲਾਵਰ, ਜਿਨ੍ਹਾਂ 'ਚੋ 2 ਮੋਟਰਸਾਈਕਲਾਂ 'ਤੇ ਸਵਾਰ ਸਨ,ਉਸ ਦੇ ਪਤੀ ਦੀ ਕਾਰ ਦਾ ਪਿੱਛਾ ਕਰਦੇ ਹੋਏ ਆ ਗਏ। ਆਉਂਦੇ ਸਾਰ ਹੀ ਹਮਲਾਵਰਾਂ ਨੇ ਰਾਮਸ਼ਰਨ 'ਤੇ ਗੋਲੀਆਂ ਚਲਾ ਦਿੱਤੀਆਂ ।ਫਿਲਹਾਲ ਪੁਲਿਸ ਨੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ਼ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ।