ਵੱਡੀ ਵਾਰਦਾਤ : ਜ਼ਮੀਨੀ ਵਿਵਾਦ ਨੇ ਲਈ ਵਿਅਕਤੀ ਦੀ ਜਾਨ…

by Rimpi Sharma

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸ਼ੇਰਪੁਰ ਦੇ ਪਿੰਡ ਖੇੜੀ ਕਲਾਂ ਤੋਂ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ ਜ਼ਮੀਨੀ ਵਿਵਾਦ ਨੂੰ ਲੈ ਕੇ ਇੱਕ ਵਿਅਕਤੀ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ । ਬਲਵੀਰ ਸਿੰਘ ਨੇ ਪੁਲਿਸ ਨੂੰ ਬਿਆਨਾਂ 'ਚ ਦੱਸਿਆ ਕਿ ਉਹ 3 ਭਰਾ ਹਨ। ਜਿਨ੍ਹਾਂ 'ਚੋ ਸਭ ਤੋਂ ਵੱਡਾ ਭਰਾ ਜਸਵੀਰ ਸਿੰਘ ਖੇਤੀਬਾੜੀ ਦਾ ਕੰਮ ਕਰਦਾ ਸੀ । ਬਲਵੀਰ ਸਿੰਘ ਨੇ ਕਿਹਾ ਕਿ ਬੀਤੀ ਦਿਨੀਂ ਉਸ ਦਾ ਭਰਾ ਜਸਵੀਰ ਸਿੰਘ ਰੋਟੀ ਖਾ ਕੇ ਸੈਰ ਕਰਨ ਲਈ ਚਲਾ ਗਿਆ ।

ਉਹ ਖੁਦ ਵੀ ਜੋਗੀਪੀਰਾਂ ਵਾਲੀ ਸੜਕ 'ਤੇ ਜਸਵੀਰ ਸਿੰਘ ਦੇ ਪਿੱਛੇ ਸੈਰ ਕਰਨ ਜਾ ਰਿਹਾ ਸੀ ਕਿ ਅਚਾਨਕ ਜਦੋ ਪਿੱਛੇ ਮੁੜ ਕੇ ਦੇਖਿਆ ਤਾਂ ਲਖਵਿੰਦਰ ਸਿੰਘ ਨੇ ਤੇਜ਼ਧਾਰ ਹਥਿਆਰ ਨਾਲ ਉਸ ਦੇ ਭਰਾ 'ਤੇ ਹਮਲਾ ਕਰ ਦਿੱਤਾ ਤੇ ਰੌਲਾ ਪਾਉਣ 'ਤੇ ਉਹ ਮੋਟਰਸਾਈਕਲ ਲੈ ਕੇ ਫਰਾਰ ਹੋ ਗਿਆ । ਜਿਸ ਤੋਂ ਬਾਅਦ ਜਸਵੀਰ ਸਿੰਘ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ । ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ । ਬਲਵੀਰ ਸਿੰਘ ਦੇ ਬਿਆਨਾਂ 'ਤੇ ਪੁਲਿਸ ਨੇ ਮਾਮਲਾ ਦਰਜ਼ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।