ਵੱਡੀ ਵਾਰਦਾਤ : ਬੱਚਿਆਂ ਨੂੰ ਪਾਣੀ ਦੀ ਟੈਂਕੀ ‘ਚ ਸੁੱਟ ਮਾਂ ਨੇ ਕੀਤੀ ਖ਼ੁਦਕੁਸ਼ੀ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਹੁਸ਼ਿਆਰਪੁਰ ਤੋਂ ਇਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਇਕ ਮਾਂ ਨੇ ਆਪਣੇ 2 ਬੱਚਿਆਂ ਨੂੰ ਪਾਣੀ ਦੀ ਟੈਂਕੀ ਵਿੱਚ ਸੁੱਟ ਦਿੱਤਾ। ਫਿਰ ਖੁਦ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਔਰਤ ਮਾਨਸਿਕ ਤੋਰ ਤੇ ਪਰੇਸ਼ਾਨ ਚੱਲ ਰਹੀ ਸੀ। ਜਿਸ ਕਾਰਨ ਉਸ ਨੇ ਪਹਿਲਾ ਲੁਕਣਮੀਚੀ ਖੇਡਣ ਬਹਾਨੇ ਆਪਣੇ ਪੁੱਤ ਨੂੰ ਫਾਹਾ ਲਗਾਉਣ ਦੀ ਕੋਸ਼ਿਸ਼ ਕੀਤੀ ਤੇ ਆਪਣੀ 9 ਸਾਲਾ ਬੱਚੀ ਨੂੰ ਪਾਣੀ ਦੀ ਟੈਂਕੀ ਵਿੱਚ ਡੋਬਣ ਤੋਂ ਬਾਅਦ ਖੁਦ ਵੀ ਖ਼ੁਦਕੁਸ਼ੀ ਕਰ ਲਈ ਹੈ।

ਮਾਂ ਨੇ ਉਸ ਦੀ ਧੀ ਦੀ ਮੌਤ ਹੋ ਗਈ ਹੈ ਪਰ ਪੁੱਤ ਵਲੋਂ ਆਪਣਾ ਕਿਸੇ ਤਰੀਕੇ ਨਾਲ ਬਚਾਅ ਕਰ ਲਿਆ ਗਿਆ ਹੈ । ਪੁਲਿਸ ਨੇ ਮੌਕੇ ਤੇ ਲਾਸ਼ਾ ਨੂੰ ਕਬਜ਼ੇ ਵਿੱਚ ਪੈ ਕੇ ਅਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਮ੍ਰਿਤਕ ਦੇ ਪਤੀ ਨੇ ਦੱਸਿਆ ਕਿ ਉਹ ਹੁਸ਼ਿਆਰਪੁਰ ਦੇ ਫੋਕਲ ਪੁਆਇੰਟ ਵਿੱਚ ਰਹਿੰਦਾ ਹੈ। ਇਸ ਦੀ ਪਤਨੀ ਦੀ ਮਾਨਸਿਕ ਹਾਲਤ ਠੀਕ ਨਹੀ ਰਹਿੰਦੀ ਸੀ । ਉਹ ਬਚਿਆ ਨਾਲ ਲੁਕਣਮੀਚੀ ਖੇਡਣ ਦੇ ਬਹਾਨੇ ਕੁੜੀ ਨੂੰ ਪਾਣੀ ਵਾਲੀ ਟੈਂਕੀ ਵਿੱਚ ਹੱਥ ਬਨ ਕੇ ਡੋਬ ਦਿੱਤਾ । ਜਿਸ ਕਾਰਨ ਉਸ ਦੀ ਮੌਤ ਹੋ ਗਈ ਹੈ। ਉਸ ਤੋਂ ਬਾਅਦ ਖੁਦ ਵੀ ਫਾਹਾ ਲੱਗਾ ਕੇ ਖ਼ੁਦਕੁਸ਼ੀ ਕਰ ਲਈ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਕਰ ਦਿੱਤੀ ਹੈ।