ਵੱਡੀ ਘਟਨਾ : ਬੰਦੂਕ ਦੀ ਨੋਕ ‘ਤੇ ਟਰੱਕ ਡਰਾਈਵਰ ਕੋਲੋਂ ਹੋਈ ਲੱਖਾਂ ਦੀ ਲੁੱਟ…

by Rimpi Sharma

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਦੇ ਪਿੰਡ ਲਿੱਧੜਾਂ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਟਰੱਕ ਦੀ ਹਵਾ ਚੈਕ ਕਰਨ ਲਈ ਰੁਕੇ ਟਰੱਕ ਡਰਾਈਵਰ ਨੂੰ ਕੁਝ ਲੁਟੇਰਿਆਂ ਨੇ ਬੰਦੂਕ ਦੀ ਨੋਕ 'ਤੇ ਬੰਦੀ ਬਣਾ ਕੇ 2ਲੱਖ 10 ਹਜ਼ਾਰ ਰੁਪਏ ਦੀ ਲੁੱਟ ਲਏ। ਟਰੱਕ ਡਰਾਈਵਰ ਨੇ ਇਸ ਘਟਨਾ ਦੀ ਸੂਚਨਾ ਮੌਕੇ 'ਤੇ ਪੁਲਿਸ ਨੂੰ ਦਿੱਤੀ । ਟਰੱਕ ਡਰਾਈਵਰ ਮਨਦੀਪ ਸਿੰਘ ਨੇ ਦੱਸਿਆ ਕਿ ਉਹ ਮੰਡੀ ਗੋਬਿੰਦਗੜ੍ਹ ਤੋਂ ਲੋਹੇ ਦਾ ਸਾਮਾਨ ਲੈ ਕੇ ਬਟਾਲਾ ਵੱਲ ਜਾ ਰਿਹਾ ਸੀ । ਜਦੋ ਉਹ ਟਰੱਕ ਦੀ ਹਵਾ ਚੈਕ ਕਰਨ ਲਈ ਰੁਕਿਆ ਤਾਂ ਕੁਝ ਨੌਜਵਾਨ ਉਸ ਕੋਲੋਂ ਰਸਤਾ ਪੁੱਛਣ ਆਏ। ਇਸ ਦੌਰਾਨ ਹੀ 2 ਨੌਜਵਾਨ ਪੈਦਲ ਉਸ ਕੋਲ ਆਏ, ਜਿਨ੍ਹਾਂ ਨੇ ਬੰਦੂਕ ਦੀ ਨੋਕ 'ਤੇ 2 ਲੱਖ 10 ਹਜ਼ਾਰ ਰੁਪਏ ਉਸ ਦੀ ਜੇਬ 'ਚੋ ਕੱਢ ਲਏ। ਫਿਲਹਾਲ ਪੁਲਿਸ ਨੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।