ਵੱਡੀ ਵਾਰਦਾਤ : ਅਣਪਛਾਤੇ ਵਿਅਕਤੀ ਨਾਲ ਲੜਾਈ ਤੋਂ ਬਾਅਦ ਸਕੂਟਰ ਮਕੈਨਿਕ ਦਾ ਬੇਰਹਿਮੀ ਨਾਲ ਕਤਲ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਲੜਾਈ ਤੋਂ ਬਾਅਦ ਇੱਕ ਸਕੂਟਰ ਮਕੈਨਿਕ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਕਤਲ ਦੇ 3 ਦਿਨਾਂ ਬਾਅਦ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ ਬਲਵਿੰਦਰ ਸਿੰਘ ਵਾਸੀ ਪਿੰਡ ਧੂਰਕੋਟ ਦੇ ਰੂਪ 'ਚ ਹੋਈ ਹੈ। ਉਹ ਪੌਂਡ ਨੱਥੋਵਾਲ ਵਿਖੇ ਸਕੂਟਰ ਮਕੈਨਿਕ ਸੀ । ਮ੍ਰਿਤਕ ਦੇ ਭਰਾ ਜਸਵਿੰਦਰ ਨੇ ਦੱਸਿਆ ਕਿ ਬੀਤੀ ਦਿਨੀਂ ਬਲਵਿੰਦਰ ਸਿੰਘ ਦਾ ਕਿਸੇ ਅਣਪਛਾਤੇ ਵਿਅਕਤੀ ਨਾਲ ਲੜਾਈ ਹੋ ਗਈ ਸੀ । ਸ਼ੱਕ ਜਤਾਇਆ ਜਾ ਰਿਹਾ ਹੈ ਕਿ ਅਗਲੇ ਦਿਨ ਘਰ ਆਉਂਦੇ ਸਮੇ ਬਲਵਿੰਦਰ ਸਿੰਘ ਦਾ ਉਸ ਨੇ ਕਤਲ ਕਰ ਦਿੱਤਾ । ਮ੍ਰਿਤਕ ਆਪਣੇ ਪਿਛਲੇ 2 ਪੁੱਤ ਤੇ ਪਤਨੀ ਨੂੰ ਛੱਡ ਗਿਆ ਹੈ।

ਜਸਵਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਦਿਨੀਂ ਦੁਪਹਿਰ ਦੇ ਸਮੇ ਉਸ ਦਾ ਭਰਾ ਆਪਣੇ ਮੋਟਰਸਾਈਕਲ 'ਤੇ ਵਰਕਸ਼ਪ ਗਿਆ ਸੀ । ਉਸ ਨੂੰ ਉਸ ਦੇ ਭਤੀਜੇ ਨੇ ਕਿਹਾ ਬਲਵਿੰਦਰ ਸਿੰਘ ਗੰਭੀਰ ਹਾਲਤ ਵਿੱਚ ਸੜਕ 'ਤੇ ਪਿਆ ਹੋਇਆ । ਭਰਾ ਦੇ ਸਿਰ 'ਤੇ ਗੰਭੀਰ ਸੱਟਾਂ ਲੱਗੀਆਂ ਸਨ । ਜਿਸ ਤੋਂ ਬਾਅਦ ਉਸ ਨੂੰ ਮੌਕੇ 'ਤੇ ਨਿੱਜੀ ਹਸਪਤਾਲ ਲਿਜਾਇਆ ਗਿਆ ,ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ । ਜਸਵਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਦੇਰ ਰਾਤ ਜਦੋ ਆਪਣੀ ਦੁਕਾਨ ਬੰਦ ਕਰਕੇ ਘਰ ਜਾ ਰਿਹਾ ਸੀ ਤਾਂ ਅਣਪਛਾਤੇ ਵਿਕਅਤੀਆਂ ਨੇ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ । ਫਿਲਹਾਲ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ।