ਵੱਡੀ ਵਾਰਦਾਤ : ਡਾਕਘਰ ‘ਚ ਦਾਖ਼ਲ ਹੋ ਪੋਸਟਮਾਸਟਰ ‘ਤੇ ਚਲਾਈਆਂ ਗੋਲੀਆਂ…

by Rimpi Sharma

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਨਿਹਾਲ ਸਿੰਘ ਵਾਲਾ ਦੇ ਪਿੰਡ ਘੋਲੀਆਂ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਡਾਕਘਰ 'ਚ ਦਾਖ਼ਲ ਹੋ ਪੋਸਟਮਾਸਟਰ ਨੂੰ ਉਸ ਦੇ ਸੀਨੀਅਰ ਅਧਿਕਾਰੀ ਵਲੋਂ ਗੋਲੀਆਂ ਮਾਰ ਕੇ ਗੰਭੀਰ ਜਖ਼ਮੀ ਕਰ ਦਿੱਤਾ ਗਿਆ। ਲੋਕਾਂ ਵਲੋਂ ਮੌਕੇ 'ਤੇ ਹੀ ਦੋਸ਼ੀ ਨੂੰ ਕਾਬੂ ਲਿਆ ਗਿਆ ।ਦੱਸਿਆ ਜਾ ਰਿਹਾ ਲੋਕਾਂ ਵਲੋਂ ਇਸ ਘਟਨਾ ਦੀ ਸੂਚਨਾ ਮੌਕੇ 'ਤੇ ਪੁਲਿਸ ਨੂੰ ਦਿੱਤੀ ਗਈ । ਜਸਵਿੰਦਰ ਸਿੰਘ ਜੋ ਕਿ ਘੋਲੀਆਂ ਖੁਰਦ ਥਾਣਾ ਨਿਹਾਲ ਸਿੰਘ ਵਾਲਾ ਵਿਖੇ ਡਾਕਘਰ ਦਾ ਬਾਬੂ ਹੈ ਤੇ ਅੱਜ ਉਹ ਆਪਣੀ ਡਿਊਟੀ 'ਤੇ ਤਾਇਨਾਤ ਸੀ। ਇਸ ਦੌਰਾਨ ਹੀ ਉਸ ਦੇ ਸੀਨੀਅਰ ਅਧਿਕਾਰੀ ਨੇ ਉਸ 'ਤੇ ਅਚਾਨਕ ਗੋਲੀਆਂ ਮਾਰ ਕੇ ਹਮਲਾ ਕਰ ਦਿੱਤਾ ।ਦੋਸ਼ੀ ਆਪਣੀ ਐਕਟਿਵ 'ਤੇ ਸਵਾਰ ਹੋ ਕੇ ਆਇਆ ਸੀ ਤੇ ਉਸ ਨੇ ਨਕਲੀ ਦਾੜ੍ਹੀ ਲਗਾਈ ਹੋਈ ਸੀ ।ਜਖ਼ਮੀ ਵਿਅਕਤੀ ਨੂੰ ਇਲਾਜ਼ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ । ਫਿਲਹਾਲ ਪੁਲਿਸ ਵਲੋਂ ਮਾਮਲਾ ਦਰਜ਼ ਕਰਕੇ ਦੋਸ਼ੀ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ।