
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਤਰਨਤਾਰਨ ਦੇ ਪਿੰਡ ਪੱਟੀ ਤੋਂ ਦਿਲ -ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਅਣਪਛਾਤੇ ਨੌਜਵਾਨਾਂ ਵਲੋਂ ਇਕ ਮੁੰਡੇ ਬਲਜੀਤ ਸਿੰਘ ਨੂੰ ਘੇਰ ਕੇ ਗੋਲੀਆਂ ਚਲਾਈਆਂ ਗਿਆ ਹਨ। ਦੱਸਿਆ ਜਾ ਰਿਹਾ ਕਿ ਨੌਜਵਾਨ ਬਲਜੀਤ ਸਿੰਘ ਨੂੰ ਪਿੰਡ ਪੱਟੀ ਕੋਲ ਕੁਝ ਨੌਜਵਾਨਾਂ ਨੇ ਗੋਲੀ ਮਾਰ ਦਿੱਤੀ। ਜਿਸ ਕਾਰਨ ਉਹ ਜਖ਼ਮੀ ਹੋ ਗਿਆ। ਇਸ ਦੌਰਾਨ ਨੌਜਵਾਨ ਨੇ ਜਖ਼ਮੀ ਹਾਲਤ 'ਚ ਭੱਜ ਕੇ ਆਪਣੀ ਜਾਨ ਬਚਾ ਲਈ। ਇਸ ਘਟਨਾ ਦੀ ਸੂਚਨਾ ਮੌਕੇ 'ਤੇ ਹੀ ਪੁਲਿਸ ਨੂੰ ਦਿੱਤੀ ਗਈ ।ਪੁਲਿਸ ਵਲੋਂ ਜਖ਼ਮੀ ਨੌਜਵਾਨ ਬਲਜੀਤ ਸਿੰਘ ਨੂੰ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ।ਜਖ਼ਮੀ ਨੌਜਵਾਨ ਬਲਜੀਤ ਸਿੰਘ ਆਪਣੇ ਸਾਥੀ ਨਾਲ ਕੰਮ ਕਰਕੇ ਪੱਟੀ ਵੱਲ ਵਾਪਸ ਆ ਰਿਹਾ ਸੀ ਤੇ ਪਿੰਡ ਭੈਣੀ ਦੇ ਲੁੱਕ ਪਲਾਟ 'ਚ ਕੁਝ ਨੌਜਵਾਨਾਂ ਨੇ ਉਨ੍ਹਾਂ ਨੂੰ ਘੇਰ ਲਿਆ ਤੇ ਇਕ ਨੇ ਉਸ ਨੂੰ ਗੋਲੀ ਮਾਰ ਦਿੱਤੀ। ਜਖ਼ਮੀ ਨੌਜਵਾਨ ਦੇ ਬਿਆਨਾਂ ਆਧਾਰ 'ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
More News
Jaskamal Singh