ਵੱਡੀ ਵਾਰਦਾਤ: ਅਣਪਛਾਤੇ ਨੌਜਵਾਨਾਂ ਨੇ ਘਰੋਂ ਬੁਲਾ ਕੇ ਚਾਰ ਬੱਚਿਆਂ ਦੇ ਪਿਓ ਨੂੰ ਮਾਰੀ ਗੋਲ਼ੀ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬੰਗਾ ਵਿਖੇ ਨਜ਼ਦੀਕੀ ਪਿੰਡ ਸੱਲ ਕਲਾਂ ਵਿਖੇ ਪਤਨੀ ਕਿਰਨਜੋਤ ਕੋਰ ਨੇ ਦੱਸਿਆ ਕਿ ਉਸ ਦਾ ਪਤੀ 'ਤੇ ਚਾਰੇ ਬੱਚੇ 'ਤੇ ਉਹ ਖੁਦ ਆਪਣੇ ਘਰ ਵਿਚ ਮੋਜੂਦ ਸਨ। ਉਸ ਨੇ ਦੱਸਿਆ ਕਿ ਅਚਾਨਕ ਉਨ੍ਹਾਂ ਦੇ ਘਰ ਦਾ ਗੇਟ ਖੜਕਿਆ ਤਾਂ ਉਸ ਨੇ ਆਪਣੀ ਵੱਡੀ ਬੇਟੀ ਮਹਿਕਪ੍ਰੀਤ ਨੂੰ ਗੇਟ ਖੋਲ੍ਹਣ ਲਈ ਭੇਜਿਆ।

ਉਸ ਨੇ ਦੱਸਿਆ ਕਿ ਜਿਵੇਂ ਹੀ ਉਸ ਦੀ ਬੇਟੀ ਮਹਿਕਪ੍ਰੀਤ ਨੇ ਗੇਟ ਖੋਲ੍ਹਿਆ ਤਾਂ ਇਕ ਨੌਜਵਾਨ ਗੇਟ ਦੇ ਘਰ ਦੇ ਬਾਹਰ ਖੜ੍ਹਾ ਸੀ 'ਤੇ ਦੂਜਾ ਕੁਝ ਦੂਰੀ ’ਤੇ ਮੋਟਰਸਾਈਕਲ ’ਤੇ ਸੀ।

ਉਸ ਦੀ ਧੀ ਨੂੰ ਉਕਤ ਵਿਅਕਤੀ ਨੇ ਕਿਹਾ ਕਿ ਉਸ ਨੂੰ ਮੀਕੇ ਨਾਮੀ ਵਿਅਕਤੀ ਨੇ ਭੇਜਿਆ ਹੈ ਤੇ ਉਸਨੇ ਉਸਦੇ ਪਾਪਾ ਨੂੰ ਮਿਲਣਾ ਹੈ। ਉਸ ਨੇ ਦੱਸਿਆ ਉਸਦੀ ਬੇਟੀ ਉਸਦੀ ਗੱਲ ਸੁਣ ਕੇ ਅੰਦਰ ਆਈ ਅਤੇ ਆਪਣੇ ਪਾਪਾ ਨੂੰ ਇਸ ਦੀ ਜਾਣਕਾਰੀ ਦਿੱਤੀ ਤਾਂ ਅਮਰਜੀਤ ਜਲਦੀ ਨਾਲ ਬਾਹਰ ਗਿਆ 'ਤੇ ਉਨ੍ਹਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਨਾਲ ਹੀ ਮੋਟਰਸਾਈਕਲ ’ਤੇ ਸਵਾਰ ਹੋ ਕੇ ਚਲਾ ਗਿਆ।

ਜਿਸ ਨੂੰ ਉਕਤ ਮੋਟਰਸਾਈਕਲ ਸਵਾਰ ਪਿੰਡ ਸੱਲ ਕਲ੍ਹਾਂ ਤੋ ਬਾਲੋ ਨੂੰ ਜਾਂਦੀ ਸੜਕ ’ਤੇ ਲੈ ਗਏ ਅਤੇ ਉਸ ਦੇ ਛਾਤੀ ਵਿਚ ਗੋਲੀ ਮਾਰ ਕੇ ਸੜਕ ’ਤੇ ਸੁੱਟ ਕੇ ਫਰਾਰ ਹੋ ਗਏ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ।

More News

NRI Post
..
NRI Post
..
NRI Post
..