ਨਵਜੋਤ ਸਿੰਘ ਸਿੱਧੂ ਦੀ ਸੁਰੱਖਿਆ ‘ਚ ਵੱਡੀ ਲਾਪਰਵਾਹੀ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਪਟਿਆਲਾ ਦੀ ਕੇਂਦਰ ਜੇਲ੍ਹ 'ਚ ਜਿਸ ਬੈਰਕ 'ਚ ਰੱਖਿਆ ਗਿਆ ਹੈ, ਉਸ 'ਚ ਨਸ਼ਿਆਂ ਤੇ ਨਾਜਾਇਜ਼ ਹਥਿਆਰਾਂ ਨਾਲ ਸਬੰਧਿਤ ਕੇਸ ਦਾ ਮੁਲਜ਼ਮ ਵੀ ਬੰਦ ਸੀ। ਦੱਸਣਯੋਗ ਹੈ ਕਿ ਨਵਜੋਤ ਸਿੱਧੂ ਨਸ਼ਿਆਂ ਦਾ ਮੁੱਦਾ ਲਗਾਤਾਰ ਚੁੱਕਦੇ ਰਹੇ ਹਨ 'ਤੇ ਤਸਕਰਾਂ 'ਤੇ ਸਖ਼ਤ ਕਾਰਵਾਈ ਦੇ ਹਮਾਇਤੀ ਰਹੇ ਹਨ।

ਅਜਿਹੇ 'ਚ ਇਸ ਨੂੰ ਜੇਲ੍ਹ ਪ੍ਰਸ਼ਾਸਨ ਦੀ ਵੱਡੀ ਕੁਤਾਹੀ ਮੰਨਿਆ ਜਾ ਰਿਹਾ ਹੈ। ਦਰਅਸਲ ਨਸ਼ਾ ਤਸਕਰੀ ਦੇ ਮਾਮਲੇ 'ਚ ਨੌਕਰੀ ਤੋਂ ਬਰਖ਼ਾਸਤ ਸਾਬਕਾ ਪੁਲਿਸ ਮੁਲਾਜ਼ਮ ਇੰਦਰਜੀਤ ਸਿੰਘ ਵੀ ਇਸੇ ਬੈਰਕ 'ਚ ਬੰਦ ਸੀ। ਇੰਦਰਜੀਤ ਸਿੰਘ ਕਥਿਤ ਤੌਰ 'ਤੇ ਨਸ਼ਾ ਤਸਕਰਾਂ ਦੇ ਵੱਡੇ ਗੱਠਜੋੜ 'ਚ ਸ਼ਾਮਲ ਹੋਣ ਸਬੰਧੀ ਕੇਸ ਦਾ ਸਾਹਮਣਾ ਕਰ ਰਿਹਾ ਹੈ।