ਮਨੀਪੁਰ ‘ਚ ਸੁਰੱਖਿਆ ਬਲਾਂ ਦੀ ਵੱਡੀ ਕਾਰਵਾਈ, 300 ਤੋਂ ਵੱਧ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ

by nripost

ਇੰਫਾਲ (ਰਾਘਵ) : ਮਣੀਪੁਰ ਵਿਚ ਸੁਰੱਖਿਆ ਬਲਾਂ ਨੇ ਇੰਫਾਲ ਘਾਟੀ ਦੇ 5 ਜ਼ਿਲ੍ਹਿਆਂ ਤੋਂ 300 ਤੋਂ ਵੱਧ ਰਾਈਫਲਾਂ ਸਮੇਤ ਵੱਡੀ ਮਾਤਰਾ ਵਿਚ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ ਕੀਤਾ ਹੈ। ਇਕ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਸ਼ੁੱਕਰਵਾਰ ਅਤੇ ਸ਼ਨੀਵਾਰ ਦੀ ਮੱਧ ਰਾਤ ਖ਼ੁਫੀਆ ਸੂਚਨਾ 'ਤੇ ਆਧਾਰਿਤ ਇਕ ਤਾਲਮੇਲ ਮੁਹਿੰਮ ਦੌਰਾਨ ਮਣੀਪੁਰ ਪੁਲਸ, ਕੇਂਦਰੀ ਹਥਿਆਰਬੰਦ ਪੁਲਸ ਫੋਰਸ ਅਤੇ ਫ਼ੌਜ ਦੀਆਂ ਸੰਯੁਕਤ ਟੀਮਾਂ ਨੇ ਵੱਡੀ ਮਾਤਰਾ ਵਿਚ ਹਥਿਆਰ ਬਰਾਮਦ ਕੀਤੇ।

ਅਧਿਕਾਰੀ ਨੇ ਕਿਹਾ ਕਿ ਜ਼ਬਤ ਕੀਤੀ ਗਈਆਂ ਵਸਤੂਆਂ ਵਿਚ 151 SL, 65 ਇੰਸਾਸ ਰਾਈਫਲ, 73 ਹੋਰ ਰਾਈਫਲਾਂ, 5 ਕਾਰਬਾਈਨ, ਦੋ ਐੱਮਪੀ5 ਬੰਦੂਕਾਂ, 12 ਹਲਕੀਆਂ ਮਸ਼ੀਨ ਗੰਨ, ਏਕੇ ਸੀਰੀਜ਼ ਦੀਆਂ 6 ਰਾਈਫਲ, ਦੋ ਅਮੋਘ ਰਾਈਫਲ, ਇਕ ਮੋਰਟਾਰ, 6 ਪਿਸਤੌਲਾ, ਇਕ ਏ.ਆਰ-15 ਅਤੇ ਦੋ ਫਲੇਅਰ ਬੰਦੂਕਾਂ ਸ਼ਾਮਲ ਹਨ।

More News

NRI Post
..
NRI Post
..
NRI Post
..