ਭਾਰਤੀ ਏਜੰਸੀਆਂ ਦੀ ਵੱਡੀ ਕਾਰਵਾਈ; ਮੁੰਬਈ ਹਮਲੇ ਦਾ ਅੱਤਵਾਦੀ UAE ਤੋਂ ਗ੍ਰਿਫ਼ਤਾਰ

by jaskamal

ਨਿਊਜ਼ ਡੈਸਕ (ਜਸਕਮਲ) : ਭਾਰਤੀ ਜਾਂਚ ਏਜੰਸੀਆਂ ਨੂੰ ਇਕ ਵੱਡੀ ਕਾਮਯਾਬੀ ਮਿਲੀ ਹੈ। ਏਜੰਸੀਆਂ ਨੇ 1993 ਮੁੰਬਈ ਬਲਾਸਟ ਦੇ ਵਾਂਟੇਡ ਅੱਤਵਾਦੀ ਅਬੁ ਬਰਕ ਨੂੰ ਯੂਏਈ ਤੋਂ ਗ੍ਰਿਫ਼ਤਾਰ ਕਰਨ 'ਚ ਕਾਮਯਾਬੀ ਹਾਸਲ ਕਰ ਲਈ ਹੈ। ਇਹ ਗ੍ਰਿਫ਼ਤਾਰੀ ਯੂਏਈ ਦੀਆਂ ਏਜੰਸੀਆਂ ਦੇ ਸਹਿਯੋਗ ਨਾਲ ਕੀਤੀ ਗਈ ਹੈ। ਮੀਡੀਆ ਰਿਪੋਰਟਸ ਮੁਤਾਬਕ ਜਲਦ ਹੀ ਅਬੁ ਬਰਕ ਨੂੰ ਭਾਰਤ ਲਿਆਂਦਾ ਜਾਵੇਗਾ। ਦੱਸ ਦੇਈਏ ਕਿ 1993 'ਚ ਮੁੰਬਈ ਦੀਆਂ 12 ਵੱਖ-ਵੱਖ ਜਗ੍ਹਾਵਾਂ ’ਤੇ ਧਮਾਕੇ ਹੋਏ ਸਨ, ਜਿਨ੍ਹਾਂ 'ਚ 257 ਲੋਕ ਮਾਰੇ ਗਏ ਸਨ। ਸੀਰੀਅਲ ਬਲਾਸਟ 'ਚ ਕਰੀਬ 27 ਕਰੋੜ ਰੁਪਏ ਦੀ ਸੰਪਤੀ ਨੂੰ ਨੁਕਸਾਨ ਵੀ ਪੁੱਜਾ ਸੀ।

ਦੱਸ ਦੇਈਏ ਕਿ 2019 'ਚ ਵੀ ਭਾਰਤੀ ਏਜੰਸੀਆਂ ਨੇ ਯੂਏਈ ਤੋਂ ਹੀ ਅਬੁ ਬਰਕ ਨੂੰ ਗ੍ਰਿਫ਼ਤਾਰ ਕੀਤਾ ਸੀ। ਉਦੋਂ ਦਸਤਾਵੇਜ਼ ਘੱਟ ਹੋਣ ਕਾਰਨ ਉਸ ’ਤੇ ਦੋਸ਼ ਸਹੀ ਸਾਬਿਤ ਨਹੀਂ ਹੋ ਸਕਿਆ ਸੀ, ਜਿਸ ਕਾਰਨ ਯੂਏਈ ਦੇ ਅਧਿਕਾਰੀਆਂ ਨੇ ਉਸ ਨੂੰ ਰਿਹਾਅ ਕਰ ਦਿੱਤਾ ਸੀ। ਹਾਲਾਂਕਿ ਹੁਣ ਇਕ ਵਾਰ ਫਿਰ ਭਾਰਤੀ ਏਜੰਸੀਆਂ ਨੂੰ ਕਾਮਯਾਬੀ ਮਿਲੀ ਹੈ ਅਤੇ ਹੁਣ ਅਬੁ ਬਰਕ ਨੂੰ ਭਾਰਤ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ।