ਜੌਰਜ ਫਲੌਇਡ ਮਾਮਲੇ ‘ਚ US ਅਦਾਲਤ ਦਾ ਵੱਡਾ ਫੈਸਲਾ, ਪੁਲਿਸ ਅਧਿਕਾਰੀ ਦੋਸ਼ੀ ਕਰਾਰ

by vikramsehajpal

ਮਿਨੀਆਪੋਲਿਸ (ਦੇਵ ਇੰਦਰਜੀਤ) : ਬੀਤੇ ਸਾਲ ਅਮਰੀਕਾ ਵਿਚ ਗੋਰੇ ਪੁਲਿਸ ਅਧਿਕਾਰੀ ਹੱਥੋਂ ਅਫ਼ਰੀਕੀ ਮੂਲ ਦੇ ਅਮਰੀਕੀ ਜਾਰਜ ਫਲਾਇਡ ਦੀ ਹੱਤਿਆ ਦੇ ਮਾਮਲੇ ਵਿਚ ਗੋਰੇ ਪੁਲਿਸ ਅਧਿਕਾਰੀ ਡੈਰੇਕ ਚਾਵਿਨ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਗੋਰੇ ਪੁਲਿਸ ਅਧਿਕਾਰੀ 'ਤੇ ਦੋਸ਼ ਹੈ ਕਿ ਉਸ ਨੇ 46 ਸਾਲਾ ਫਲਾਇਡ ਦੀ ਗਰਦਨ 'ਤੇ 9 ਮਿੰਟ 29 ਸੈਕੰਡ ਤੱਕ ਆਪਣੇ ਗੋਡੇ ਨਾਲ ਭਾਰ ਪਾਈ ਰੱਖਿਆ, ਜਿਸ ਕਾਰਨ ਜਾਰਜ ਫਲਾਇਡ ਦੀ ਮੌਤ ਹੋ ਗਈ। ਗੋਰੇ ਪੁਲਿਸ ਅਧਿਕਾਰੀ 'ਤੇ ਦੋਸ਼ ਤੈਅ ਹੋਣ ਨਾਲ ਹੁਣ ਉਸ ਨੂੰ ਦਹਾਕਿਆਂ ਤੱਕ ਲਈ ਜੇਲ੍ਹ ਭੇਜਿਆ ਜਾ ਸਕਦਾ ਹੈ। 6 ਗੋਰੇ ਤੇ 6 ਕਾਲੇ ਜੱਜਾਂ ਦੇ ਬੈਂਚ ਨੇ ਕਰੀਬ 10 ਘੰਟਿਆਂ ਦੇ ਵਿਚਾਰ ਵਟਾਂਦਰੇ ਮਗਰੋਂ ਆਪਣਾ ਫ਼ੈਸਲਾ ਸੁਣਾਇਆ।